ਫਾਜ਼ਿਲਕਾ 'ਚ ਪੁਲਿਸ ਨੂੰ ਗਾਲਾਂ ਕੱਢ ਨਾਕਾ ਤੋੜ ਭੱਜੇ ਐਕਟਿਵਾ ਸਵਾਰ - ਫਾਜ਼ਿਲਕਾ ਦੇ ਨਾਮਦੇਵ ਨਗਰ
ਫਾਜ਼ਿਲਕਾ: ਸ਼ਹਿਰ ਦੇ ਵਿੱਚ ਦੋ ਐਕਟਿਵਾ ਸਵਾਰ ਨੌਜਵਾਨਾਂ ਵੱਲੋਂ ਪੁਲਿਸ ਨਾਲ ਧੱਕੇਸ਼ਾਹੀ ਕਰਨ ਦੀ ਖਬਰ ਸਾਹਮਣੇ ਆਈ ਹੈ। ਇਸ ਸਬੰਧੀ ਪੁਲਿਸ ਅਧਿਕਾਰੀ ਨੇ ਦੱਸਿਆ ਕਿ ਉਨ੍ਹਾਂ ਦੇ ਵੱਲੋਂ ਜਦੋਂ ਨਾਕੇਬੰਦੀ ਦੌਰਾਨ ਐਕਟਿਵਾ ਸਵਾਰ ਨੌਜਵਾਨਾਂ ਨੂੰ ਰੁਕਣ ਦਾ ਇਸ਼ਾਰਾ ਕੀਤਾ ਗਿਆ ਤਾਂ ਨੌਜਵਾਨਾਂ ਨੇ ਰੁਕਣ ਦੀ ਬਜਾਏ ਐਕਟਿਵਾ ਨੂੰ ਭਜਾ ਲਿਆ। ਪੁਲਿਸ ਵੱਲੋਂ ਮੋਟਰਸਾਈਕਲ ਰਾਹੀਂ ਨੌਜਵਾਨਾਂ ਦਾ ਪਿੱਛਾ ਕੀਤਾ ਗਿਆ। ਫਾਜ਼ਿਲਕਾ ਦੇ ਨਾਮਦੇਵ ਨਗਰ ਜਾ ਕੇ ਪੁਲਿਸ ਨੇ ਨੌਜਵਾਨਾਂ ਨੂੰ ਰੋਕਿਆ ਤਾਂ ਪੁਲਿਸ ਨਾਲ ਨੌਜਵਾਨਾਂ ਨੇ ਗਾਲੀ ਗਲੋਚ ਕੀਤੀ ਅਤੇ ਇੱਕ ਏਐਸਆਈ ਨਾਲ ਹੱਥੋ ਪਾਈ ਵੀ ਕੀਤੀ। ਇੰਨਾ ਹੀ ਨਹੀਂ ਇੱਟਾਂ ਨਾਲ ਪੁਲਿਸ 'ਤੇ ਹਮਲਾ ਕਰਨ ਦੀ ਕੋਸ਼ਿਸ਼ ਕੀਤੀ ਗਈ। ਪੁਲਿਸ ਮੁਲਾਜ਼ਮਾਂ ਨੇ ਜਦੋਂ ਇਸ ਘਟਨਾ ਦੀ ਵੀਡੀਓ ਬਣਾਉਣੀ ਚਾਹੀ ਤਾਂ ਉਕਤ ਨੌਜਵਾਨਾਂ ਨੇ ਮੋਬਾਈਲ ਖੋਹ ਕੇ ਸੁੱਟ ਦਿੱਤਾ। ਲੋਕਾਂ ਦੇ ਇਕੱਠੇ ਹੋਣ 'ਤੇ ਨੌਜਵਾਨ ਐਕਟਿਵਾ ਛੱਡ ਫਰਾਰ ਹੋ ਗਏ। ਫਿਲਹਾਲ ਪੁਲਿਸ ਦੇ ਵੱਲੋਂ ਐਕਟਿਵਾ ਹਿਰਾਸਤ ਵਿੱਚ ਲੈ ਲਈ ਗਈ ਹੈ ਅਤੇ ਅੱਗੇ ਦੀ ਕਾਰਵਾਈ ਕੀਤੀ ਜਾ ਰਹੀ ਹੈ।