Assembly elections 2022: ਅਜਨਾਲਾ 'ਚ ਆਮ ਆਦਮੀ ਪਾਰਟੀ ਨੂੰ ਲੱਗਾ ਵੱਡਾ ਝਟਕਾ - ਅਜਨਾਲਾ 'ਚ ਆਮ ਆਦਮੀ ਪਾਰਟੀ
ਅੰਮ੍ਰਿਤਸਰ: ਹਲਕਾ ਅਜਨਾਲਾ ਅੰਦਰ ਆਮ ਆਦਮੀ ਪਾਰਟੀ ਨੂੰ ਉਸ ਵੇਲੇ ਝਟਕਾ ਲੱਗਾ, ਜਦੋਂ ਆਮ ਆਦਮੀ ਪਾਰਟੀ ਨੇ ਹਲਕਾ ਅਜਨਾਲਾ ਤੋਂ ਟਿਕਟ ਨਾ ਦਿੱਤੇ ਜਾਣ ਤੋਂ ਨਾਰਾਜ਼ ਮਸੀਹ ਭਾਈਚਾਰੇ ਦੇ ਵੱਡੇ ਆਗੂ ਸੋਨੂੰ ਜਾਫਰ ਵਲੋਂ ਅਜਨਾਲਾ ਵਿਖੇ ਪ੍ਰੈੱਸ ਕਾਨਫ਼ਰੰਸ ਕਰਕੇ 14 ਫਰਵਰੀ ਨੂੰ ਹੋਣ ਵਾਲੀਆਂ ਵਿਧਾਨ ਸਭਾ ਚੋਣਾਂ ਲਈ ਹਲਕਾ ਅਜਨਾਲਾ ਤੋਂ ਆਜ਼ਾਦ ਚੋਣ ਲੜਨ ਦਾ ਐਲਾਨ ਕਰ ਦਿੱਤਾ। ਆਮ ਆਦਮੀ ਪਾਰਟੀ ਨੂੰ ਅਜਨਾਲਾ ਅੰਦਰ ਇਸ ਨਾਲ ਕਾਫੀ ਨੁਕਸਾਨ ਹੋਵੇਗਾ, ਕਿਉਂਕਿ ਪਿਛਲੇ ਕਈ ਮਹੀਨਿਆਂ ਤੋਂ ਸੋਨੂੰ ਜਾਫਰ ਆਮ ਆਦਮੀ ਪਾਰਟੀ ਲਈ ਅਜਨਾਲਾ ਅੰਦਰ ਪ੍ਰਚਾਰ ਕਰ ਰਹੇ ਸੀ ਅਤੇ ਹੁਣ ਇਸਦਾ ਨੁਕਸਾਨ ਆਮ ਆਦਮੀ ਪਾਰਟੀ ਨੂੰ ਉਠਾਉਣਾ ਪਵੇਗਾ। ਪ੍ਰੈੱਸ ਕਾਨਫ਼ਰੰਸ ਦੌਰਾਨ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਸੋਨੂੰ ਜਾਫਰ ਨੇ ਕਿਹਾ ਕਿ ਉਨ੍ਹਾਂ ਦੀ ਟੀਮ ਵੱਲੋਂ ਫ਼ੈਸਲਾ ਕੀਤਾ ਗਿਆ ਹੈ ਕਿ ਅਜਨਾਲਾ ਤੋਂ ਆਜ਼ਾਦ ਚੋਣ ਲੜੀ ਜਾਵੇਗੀ।