20 ਜਨਵਰੀ ਤੱਕ ਵਿਧਾਨ ਸਭਾ ਉਮੀਦਵਾਰਾਂ ਦਾ ਹੋ ਸਕਦਾ ਐਲਾਨ : ਮਦਨ ਮੋਹਨ ਮਿੱਤਲ - Madan Mohan Mittal
ਰੂਪਨਗਰ: ਚੋਣਾਂ ਨੇੜੇ ਹੀ ਹਨ, ਜਿਸਨੂੰ ਲੈ ਕੇ ਹਰ ਪਾਰਟੀ ਦਾ ਜ਼ੋਰਾਂ 'ਤੇ ਕੰਮ ਚੱਲ ਰਿਹਾ ਹੈ। ਭਾਜਪਾ ਦੇ ਸੀਨੀਅਰ ਆਗੂ ਮਦਨ ਮੋਹਨ ਮਿੱਤਲ ਨੇ ਕਿਹਾ ਕਿ 20 ਜਨਵਰੀ ਤੱਕ ਵਿਧਾਨ ਸਭਾ ਉਮੀਦਵਾਰਾਂ ਦਾ ਐਲਾਨ ਹੋ ਸਕਦਾ ਹੈ ਅਤੇ ਭਾਜਪਾ ਇੱਕ ਪ੍ਰੋਸੈਸ ਦੇ ਤਹਿਤ ਹੀ ਉਮੀਦਵਾਰ ਦਾ ਐਲਾਨ ਕਰਦੀ ਹੈ। ਉਮੀਦਵਾਰ ਦਾ ਕੋਈ ਜ਼ੁਰਮ ਰਿਕਾਰਡ ਨਾ ਹੋਵੇ ਅਤੇ ਨਾ ਹੀ ਕਿਸੀ ਮਾਫੀਆ ਨਾਲ ਸੰਬੰਧ ਹੋਣਾ ਚਾਹੀਦਾ। ਇਸ ਦੇ ਨਾਲ ਹੀ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੇ ਭਤੀਜੇ 'ਤੇ ਈ.ਡੀ ਦੇ ਰੇਡ 'ਤੇ ਬੋਲਦਿਆਂ ਉਨ੍ਹਾਂ ਕਿਹਾ ਕਿ ਮੈਂ ਇਸ 'ਤੇ ਜ਼ਿਆਦਾ ਕੁਝ ਨਹੀਂ ਕਹਿਣਾ ਚਾਹੁੰਦਾ ਪਰ ਮਾਈਨਿੰਗ ਲੁਧਿਆਣਾ ਮੋਹਾਲੀ ਕਿਸੇ ਹੋਰ ਥਾਂ 'ਤੇ ਨਹੀਂ ਸਗੋਂ ਆਨੰਦਪੁਰ ਸਾਹਿਬ ਵਿਚ ਸਭ ਤੋਂ ਜਿਆਦਾ ਹੈ, ਜਿਸ ਵਿੱਚ ਸਿਆਸਤਦਾਨ ਮਿਲੇ ਹੋਏ ਹਨ। ਉਨ੍ਹਾਂ ਦੀ ਮਰਜ਼ੀ ਤੋਂ ਬਿਨਾਂ ਪੱਤਾ ਵੀ ਨਹੀਂ ਹਿੱਲਦਾ। ਮਿੱਤਲ ਨੇ ਕਿਹਾ ਕਿ ਜਦੋਂ ਉਹ ਸਰਕਾਰ ਵਿੱਚ ਸਨ ਤਾਂ ਇਹ ਵਿਭਾਗ ਉਨ੍ਹਾਂ ਦੇ ਕੋਲ ਸੀ ਅਤੇ ਉਦੋਂ ਵੀ ਉਨ੍ਹਾਂ ਕਿਹਾ ਸੀ ਕਿ ਜਦੋਂ ਤੱਕ ਮਾਫੀਆ 'ਤੇ ਸਿਆਸੀ ਹੱਥ ਹੈ, ਉਦੋਂ ਤੱਕ ਨਾਜਾਇਜ਼ ਮਾਈਨਿੰਗ ਨਹੀਂ ਰੁਕ ਸਕਦੀ।