ਆਸ਼ਾ ਵਰਕਰਾਂ ਨੇ ਸਰਕਾਰ ਨੂੰ ਦਿੱਤਾ ਵੱਡੀ ਚਿਤਾਵਨੀ
ਅੰਮ੍ਰਿਤਸਰ: ਆਸ਼ਾ ਵਰਕਰ ਫਸੀਲਿਟੇਟਰ ਯੂਨੀਅਨ ਪੰਜਾਬ (ਸੀਟੂ) ਦੇ ਸੱਦੇ ਤੇ ਸਾਰੇ ਪੰਜਾਬ ਵਿੱਚ ਆਪਣੀਆਂ ਮੰਗਾਂ ਦੀ ਪ੍ਰਾਪਤੀ ਲਈ ਪੰਦਰਵਾੜਾ ਮਨਾਇਆ ਜਾ ਰਿਹਾ ਹੈ। ਇਸੇ ਸਬੰਧ ਵਿੱਚ ਅੰਮ੍ਰਿਤਸਰ ਜ਼ਿਲ੍ਹੇ ਦੀਆਂ ਸਮੂਹ ਆਸ਼ਾ ਵਰਕਰ ਫਸੀਲਿਟੇਟਰ ਵੱਲੋਂ ਕੰਪਨੀ ਬਾਗ ਅੰਮ੍ਰਿਤਸਰ ਵਿਖੇ ਰੋਸ ਧਰਨਾ ਲਗਾਇਆ ਗਿਆ। ਇਸ ਮੌਕੇ ਪ੍ਰਦਰਸ਼ਨਕਾਰੀਆਂ ਨੇ ਕਿਹਾ ਕਿ ਕੋਵਿਡ-19 ਦੇ ਦੌਰਾਨ ਫਰੰਟ ਲਾਈਨ ਤੇ ਲੜਨ ਦੇ ਬਾਵਜੂਦ ਆਸ਼ਾ ਵਰਕਰਾਂ ਨੂੰ ਸਹੂਲਤਾਂ ਨਹੀਂ ਦਿੱਤੀਆਂ ਜਾ ਰਹੀਆਂ। ਜਿਨ੍ਹਾਂ ਤੇ ਆਸ਼ਾ ਵਰਕਰਾਂ ਦਾ ਹੱਕ ਬਣਦਾ ਹੈ। ਜਿਵੇਂ ਕਿ 50 ਲੱਖ ਦਾ ਬੀਮਾ ਅਤੇ ਮੌਤ ਤੋਂ ਬਾਅਦ ਜੋ ਸਹੂਲਤ ਫਰੰਟ ਲਾਈਨ ਦੇ ਕਰਮੀਆਂ ਨੂੰ ਮਿਲਦੀਆਂ ਹਨ ਉਹ ਨਹੀਂ ਦਿੱਤਿਆਂ ਜਾ ਰਹੀਆਂ ਹਨ। ਉਹਨਾਂ ਨੇ ਸਰਕਾਰ ਨੂੰ ਚਿਤਾਵਨੀ ਦਿੱਤੀ ਹੈ ਕੇ ਜੇਕਰ ਉਹਨਾਂ ਦੀਆਂ ਮੰਗਾਂ ਜਲਦ ਤੋਂ ਜਲਦ ਨਾ ਮੰਨੀਆਂ ਗਈਆਂ ਤਾਂ ਉਹ ਮੰਤਰੀਆਂ ਦੇ ਘਰਾਂ ਦਾ ਘਿਰਾਓ ਕਰਨਗੀਆਂ।