7 ਕੁਇੰਟਲ ਭੁੱਕੀ ਸਮੇਤ 4 ਮੁਲਜਮ ਕਾਬੂ - opium
ਖੰਨਾ: ਸਥਾਨਕ ਪੁਲਿਸ ਵੱਲੋਂ ਨਸ਼ਿਆ ਦੀ ਤਸਕਰੀ ਅਤੇ ਮਾੜੇ ਅਨਸਰਾਂ ਨੂੰ ਕਾਬੂ ਕਰਨ ਲਈ ਵਿੱਢੀ ਗਈ ਸਪੈਸ਼ਲ ਮੁਹਿੰਮ ਵਿੱਚ ਖੰਨਾ ਪੁਲਿਸ ਨੂੰ ਵੱਡੀ ਸਫਲਤਾ ਪ੍ਰਾਪਤ ਹੋਈ ਹੈ। ਇੰਸਪੈਕਟਰ ਹੇਮੰਤ ਕੁਮਾਰ ਮੁੱਖ ਅਫਸਰ ਥਾਣਾ ਸਦਰ ਖੰਨਾ ਵੱਲੋ ਇੱਕ ਗੁਪਤ ਜਾਣਕਾਰੀ 'ਤੇ ਕੰਮ ਕਰਦੇ ਹੋਏ ਇੱਕ ਟਰੱਕ ਨੰਬਰ ਪੀ.ਬੀ-13 ਏ.ਡਬਲਯੂ -1573, ਜਿਸ ਵਿੱਚ ਲਗਭਗ 50 ਥੈਲੇ ਭੁੱਕੀ ਚੂਰਾ ਪੋਸਤ ( ਕੁੱਲ 7 ਕੁਇੰਟਲ 55 ਕਿਲੋਂ ) ਬਰਾਮਦ ਹੋਇਆ ਹੈ। ਇਸ ਦੌਰਾਨ 4 ਮੁਲਜ਼ਮਾਂ ਨੂੰ ਕਾਬੂ ਵੀ ਕੀਤਾ ਗਿਆ ਹੈ। ਜਿਨ੍ਹਾਂ ਦੀ ਪਛਾਣ ਨਵਜੋਤ ਸਿੰਘ ਉਰਫ ਨੰਨਾ ਪੁੱਤਰ ਮਹਿਮਾ ਸਿੰਘ ਵਾਸੀ ਲੋਪੋਂ ਤਹਿਸੀਲ ਸਮਰਾਲਾ, ਸੁਖਵਿੰਦਰ ਸਿੰਘ ਉਰਫ ਜੰਗ ਪੁੱਤਰ ਬਹਾਦਰ ਸਿੰਘ ਵਾਸੀ ਆਦਰਸ਼ ਨਗਰ ਸਮਰਾਲਾ, ਅਮਰਜੀਤ ਸਿੰਘ ਪੁੱਤਰ ਨਾਹਰ ਸਿੰਘ ਵਾਸੀ ਲੋਪੋਂ ਤਹਿਸੀਲ ਸਮਰਾਲਾ ਅਤੇ ਹਰਮਨਪ੍ਰੀਤ ਸਿੰਘ ਉਰਫ ਗੱਗੀ ਪੁੱਤਰ ਜਗਜੀਤ ਸਿੰਘ ਨੰਬਰਦਾਰ ਵਾਸੀ ਪਿੰਡ ਬੇਰ ਖੁਰਦ, ਵਜੋਂ ਹੋਈ ਹੈ।