ਆੜ੍ਹਤੀ ਯੂਨੀਅਨ ਅਜਨਾਲਾ ਨੇ ਕਿਸਾਨਾਂ ਲਈ ਲਿਆ ਇਹ ਅਹਿਮ ਫੈਸਲਾ
ਅਜਨਾਲਾ: ਖੇਤੀ ਕਾਨੂੰਨ ਰੱਦ ਕਰਵਾਉਣ ਲਈ ਕਿਸਾਨ ਲਗਾਤਾਰ ਦਿੱਲੀ ਦੀਆਂ ਸਰਹੱਦਾਂ ’ਤੇ ਸੰਘਰਸ਼ ਲੜ ਰਹੇ ਹਨ ਤੇ ਹਰ ਵਰਗ ਉਹਨਾਂ ਦਾ ਸਾਥ ਦੇ ਰਿਹਾ ਹੈ। ਉਥੇ ਹੀ ਅਜਨਾਲਾ ’ਚ ਆੜ੍ਹਤੀਆਂ ਨੇ ਫੈਸਲਾ ਲਿਆ ਹੈ ਕਿ ਜਿਹੜੇ ਕਿਸਾਨ ਦਿੱਲੀ ਦੀਆਂ ਹੱਦਾਂ ’ਤੇ ਸੰਘਰਸ਼ ਲੜ ਰਹੇ ਹਨ ਉਹਨਾਂ ਦੀ ਫਸਲ ਸਭ ਤੋਂ ਪਹਿਲਾਂ ਚੁੱਕੀ ਜਾਵੇਗੀ। ਉਥੇ ਹੀ ਉਹਨਾਂ ਨੇ ਕਿਹਾ ਹੈ ਕਿ ਜਿਹੜੇ ਕਿਸਾਨਾਂ ਦੇ ਪੂਰੇ ਪਰਿਵਾਰ ਦਿੱਲੀ ਬੈਠੇ ਹਨ ਉਹਨਾਂ ਦੀ ਫਸਲ ਲਈ ਲੇਬਰ ਤੇ ਕੰਬਾਇਨਾਂ ਭੇਜ ਕੇ ਪੂਰੀ ਸਾਂਭ ਸੰਭਾਲ ਕਰਕੇ ਉਹਨਾਂ ਨੇ ਖਾਤਿਆਂ ’ਚ ਪੈਸੇ ਪਵਾ ਦਿੱਤੇ ਜਾਣਗੇ।