ਨਿੱਜੀ ਸਕੂਲ ਤੋਂ ਤੰਗ ਆਏ ਮਾਪਿਆਂ ਨੇ ਸੜਕ ਕੀਤੀ ਜਾਮ - ਨਿੱਜੀ ਸਕੂਲ ਦੇ ਬਾਹਰ ਮਾਪਿਆਂ ਧਰਨਾ ਦਿੱਤਾ
ਧੂਰੀ: ਨਿੱਜੀ ਸਕੂਲਾਂ ਵੱਲੋਂ ਫੀਸਾਂ ਦੇ ਮੁੱਦੇ 'ਤੇ ਮਾਪਿਆਂ ਨੂੰ ਲਗਾਤਾਰ ਤੰਗ ਕੀਤਾ ਜਾ ਰਿਹਾ ਹੈ। ਇਸ ਤੋਂ ਤੰਗ ਆ ਕੇ ਧੂਰੀ ਨੇੜਲੇ ਇੱਕ ਨਿੱਜੀ ਸਕੂਲ ਦੇ ਬਾਹਰ ਮਾਪਿਆਂ ਨੇ ਧਰਨਾ ਦਿੱਤਾ ਤੇ ਸੰਗਰੂਰ-ਮਲੇਰਕੋਟਲਾ ਮਾਰਗ ਨੂੰ ਜਾਮ ਕਰ ਦਿੱਤਾ। ਮਾਪਿਆਂ ਨੇ ਕਿਹਾ ਕਿ ਉਨ੍ਹਾਂ ਨੂੰ ਸਕੂਲ ਪ੍ਰਬੰਧਕ ਲਗਾਤਾਰ ਤੰਗ ਪ੍ਰੇਸ਼ਾਨ ਕਰ ਰਹੇ ਹਨ। ਇਸ ਮੌਕੇ ਡੀਐੱਸਪੀ ਧੂਰੀ ਪਰਮਜੀਤ ਸਿੰਘ ਨੇ ਕਿਹਾ ਕਿ ਇਨ੍ਹਾਂ ਮਾਪਿਆਂ ਦੇ ਜੋ ਵੀ ਮਸਲੇ ਉਨ੍ਹਾਂ ਸਬੰਧੀ ਇੱਕ ਮੀਟਿੰਗ ਏਡੀਸੀ ਨਾਲ ਕਰਵਾਈ ਜਾਵੇਗੀ।