ਅੰਮ੍ਰਿਤਸਰ ਨੂੰ ਜਲਦ ਮਿਲੇਗੀ ਨਵੀਂ ਸੌਗਾਤ: ਔਜਲਾ
ਅੰਮ੍ਰਿਤਸਰ: ਲੋਕ ਸਭਾ ਮੈਂਬਰ ਗੁਰਜੀਤ ਸਿੰਘ ਔਜਲਾ ਨੇ ਮੀਡੀਆ ਨੂੰ ਸੰਬੋਧਨ ਕਰਦੇ ਹੋਏ ਅੰਮ੍ਰਿਤਸਰ ਹਲਕੇ 'ਚ ਆ ਰਹੇ ਨਵੇਂ ਪ੍ਰੋਜੈਕਟਾਂ ਦੀ ਜਾਣਕਾਰੀ ਸਾਂਝੀ ਕੀਤੀ। ਔਜਲਾ ਨੇ ਦੱਸਿਆ ਕਿ ਅੰਮ੍ਰਿਤਸਰ ਤੋਂ ਰਾਮਦਾਸ ਤੱਕ ਚੰਹੁ ਮਾਰਗੀ ਕੌਮੀ ਰਾਜ ਮਾਰਗ ਨੂੰ ਮਨਜ਼ੂਰੀ ਮਿਲੀ, ਜਿਸ ਮੰਗ ਨੂੰ ਉਨ੍ਹਾਂ ਵੱਲੋਂ ਲੰਮੇ ਸਮੇਂ ਤੋਂ ਲੋਕ ਸਭਾ ਵਿੱਚ ਚੁੱਕਿਆ ਜਾ ਰਿਹਾ ਸੀ। ਉਨ੍ਹਾਂ ਕਿਹਾ ਕਿ 510 ਕਰੋੜ ਰੁਪਏ ਦੀ ਲਾਗਤ ਨਾਲ ਅੰਮ੍ਰਿਤਸਰ- ਅਜਨਾਲਾ- ਰਮਦਾਸ ਚੰਹੁ ਮਾਰਗੀ ਪ੍ਰੋਜੈਕਟ ਬਣਨ ਜਾ ਰਿਹਾ ਹੈ। ਇਸ ਦੇ ਨਾਲ ਅੰਮ੍ਰਿਤਸਰ-ਘੁਮਾਣ ਚੌਹ ਮਾਗਰੀ ਪ੍ਰੋਜੈਕਟ ਜੋ 750 ਕਰੋੜ ਦੀ ਲਾਗਤ ਨਾਲ ਬਣਨ ਜਾ ਰਿਹਾ ਹੈ। ਇਸ ਦੇ ਨਾਲ ਹੀ ਉਨ੍ਹਾਂ ਨੇ ਦੱਸਿਆ ਕਿ ਅੰਮ੍ਰਿਤਸਰ-ਤਰਨ ਤਾਰਨ ਬਾਈਪਾਸ ਜਿਹੜਾ ਨੈਸ਼ਨਲ ਹਾਈਵੇ-15 ਦੇ ਨਾਲ ਨਾਲ ਪਿੰਡ ਹਰਸਾ ਛੀਨਾ, ਖਾਸਾ ਅੰਮ੍ਰਿਤਸਰ, ਖੇਮਕਰਨ ਨੂੰ ਜੋੜੇਗਾ, ਇਸ ਪ੍ਰੋਜੈਕਟ 'ਤੇ 1150 ਕਰੋੜ ਰੁਪਏ ਦੀ ਲਾਗਤ ਆਵੇਗੀ ।