ਅੰਮ੍ਰਿਤਸਰ ਪੁਲਿਸ ਨੇ ਨਾਜਾਇਜ਼ 63750 ਮਿਲੀ ਲੀਟਰ ਸ਼ਰਾਬ ਸਮੇਤ ਦੋ ਵਿਅਕਤੀ ਕੀਤੇ ਕਾਬੂ - ਨਾਜਾਇਜ਼ ਸ਼ਰਾਬ ਕਾਬੂ
ਅਮ੍ਰਿਤਸਰ: ਸੀਆਈਏ ਸਟਾਫ ਅੰਮ੍ਰਿਤਸਰ ਨੂੰ ਉਸ ਵੇਲੇ ਵੱਡੀ ਸਫਲਤਾ ਮਿਲੀ, ਜਦੋਂ ਸੀਆਈਏ ਸਟਾਫ ਨੇ ਪੁਲਿਸ ਨਾਲ ਮਿਲ ਕੇ ਬੇਦੀ ਪੈਟਰੋਲ ਪੰਪ ਝਬਾਲ ਰੋਡ ਅੰਮ੍ਰਿਤਸਰ ਵਿਖੇ ਬੱਬਾ ਪੁੱਤਰ ਦੇਵ ਰਾਜ ਅਤੇ ਈਸ਼ੂ ਪੁੱਤਰ ਜਨਕ ਰਾਜ ਨੂੰ ਕਾਬੂ ਕਰ ਉਨ੍ਹਾਂ ਕੋਲੋਂ 63750 ਮਿਲੀ ਲੀਟਰ ਸ਼ਰਾਬ ਬਰਾਮਦ ਕੀਤੀ। ਉਕਤ ਦੋਸ਼ੀਆਂ ਨੂੰ ਮਾਨਯੋਗ ਅਦਾਲਤ ਵਿੱਚ ਪੇਸ਼ ਕਰ ਕੇ ਰਿਮਾਂਡ ਹਾਸਿਲ ਕਰ ਲਿਆ ਹੈ।