ਪੰਜਾਬ

punjab

ETV Bharat / videos

ਅੰਮ੍ਰਿਤਸਰ ਕਤਲ ਕੇਸ: ਮਜਾਰ ਬਾਬਾ ਮੀਰਸ਼ਾਹ ਨੇੜੇ ਹੋਏ ਕਤਲ ਦੀ ਗੁੱਥੀ ਪੁਲਿਸ ਨੇ ਸੁਲਝਾਈ - Amritsar murder case

By

Published : Dec 13, 2021, 9:49 AM IST

ਅੰਮ੍ਰਿਤਸਰ: ਪਿਛਲੀ ਸਮੇਂ ਥਾਣਾ ਸਦਰ ਅੰਮ੍ਰਿਤਸਰ ਦੇ ਖੇਤਰ ਵਿੱਚ ਰਾਤ ਸਮੇਂ ਨੇੜੇ ਮਜਾਰ ਬਾਬਾ ਮੀਰਸ਼ਾਹ(Baba Mirshah shrine) ਦੇ ਰਮੇਸ਼ ਸਿੰਘ ਨਾਂ ਦੇ ਵਿਅਕਤੀ ਦੇ ਕਤਲ ਦੀ ਗੁੱਥੀ ਪੁਲਿਸ ਨੇ ਸੁਲਝਾਈ। ਇੱਕ ਮੁਜ਼ਰਿਮ ਜੋਬਨ ਸਿੰਘ ਉਰਫ਼ ਗੰਗਾ ਨੂੰ ਕਾਬੂ ਕਰ ਲਿਆ। ਪੁਲਿਸ ਅਧਿਕਾਰੀ ਨੇ ਦੱਸਿਆ ਕਿ ਰਮੇਸ਼ ਸਿੰਘ ਚਾਵਲਾ ਬਿਜਲੀਘਰ ਸੁਲਤਾਨਵਿੰਡ ਰੋਡ 'ਤੇ ਵੇਟਰ ਦੀ ਨੌਕਰੀ ਕਰਦਾ ਸੀ, ਜੋ ਡਿਊਟੀ ਤੋਂ ਸਾਈਕਲ 'ਤੇ ਸਵਾਰ ਹੋ ਕੇ ਆਪਣੇ ਘਰ ਮੇਨ ਰੋਡ ਜਗਦਬੀ ਕਲੋਨੀ ਵਾਪਸ ਆ ਰਿਹਾ ਸੀ। ਜਦੋਂ ਰਮੇਸ਼ ਸਿੰਘ ਆਪਣੇ ਘਰ ਦੇ ਨਜ਼ਦੀਕ ਪਹੁੰਚਿਆ ਤਾਂ ਪਿੱਛੋਂ ਆਏ ਅਣਪਛਾਤੇ ਵਿਅਕਤੀਆਂ ਨੇ ਲੁੱਟ ਕਰਨ ਦੀ ਨੀਯਤ ਨਾਲ ਉਸ ਨੂੰ ਰੋਕਿਆ। ਰਮੇਸ਼ ਸਿੰਘ ਨੇ ਉਨ੍ਹਾਂ ਦਾ ਵਿਰੋਧ ਕੀਤਾ ਤਾਂ ਅਣਪਛਾਤੇ ਵਿਅਕਤੀਆਂ ਨੇ ਉਸ ਨੂੰ ਚਾਕੂ ਮਾਰ ਦਿੱਤਾ ਅਤੇ ਮੌਕੇ ਤੋਂ ਭੱਜ ਗਏ। ਪੁਲਿਸ ਟੀਮ ਨੇ ਵੱਖ-2 ਪਾਰਟੀਆਂ ਬਣਾ ਕੇ ਦੋਸ਼ੀਆਂ ਦੀ ਭਾਲ ਲਈ ਸੀ.ਸੀ.ਟੀ.ਵੀ, ਖੁਫੀਆ ਸੋਰਸਾਂ ਅਤੇ ਟੈਕਨੀਕਲ ਤਰੀਕੇ ਨਾਲ ਤਫ਼ਤੀਸ ਅਮਲ ਵਿੱਚ ਲਿਆਂਦੀ। ਤਫ਼ਤੀਸ਼ ਦੌਰਾਨ ਸਪੈਸ਼ਲ ਇਨਵੈਸਟੀਗੇਸ਼ਨ ਟੀਮ ਨੂੰ ਉਸ ਵੇਲੇ ਵੱਡੀ ਸਫ਼ਲਤਾ ਮਿਲੀ ਜਦੋਂ ਉਨ੍ਹਾਂ ਨੇ ਜੋਬਨ ਸਿੰਘ ਪੁੱਤਰ ਮੇਜਰ ਸਿੰਘ ਵਾਸੀ ਰੱਖੋ ਥਾਣਾ ਅਜਨਾਲਾ ਅੰਮ੍ਰਿਤਸਰ ਨੂੰ ਗ੍ਰਿਫ਼ਤਾਰ ਕਰ ਲਿਆ।

ABOUT THE AUTHOR

...view details