ਪੁਲਿਸ ਨੇ 4 ਦਿਨ 'ਚ ਸੁਲਝਾਈ ਕਤਲ ਦੀ ਗੁੱਥੀ, ਦੋਸ਼ੀ ਕਾਬੂ - ਕਤਲ ਕਾਂਡ
ਅੰਮ੍ਰਿਤਸਰ: ਸਥਾਨਕ ਸ਼ਹਿਰ 'ਚ ਬੀਤੀਂ 31 ਅਗਸਤ ਨੂੰ ਹਕੀਮਾ ਵਾਲਾ ਥਾਣੇ ਅਧੀਨ ਪੈਂਦੇ ਖੇਤਰ ਪ੍ਰੇਮ ਨਗਰ ਢੱਪਈ ਰੋਡ ਨੇੜੇ ਰਵੀ ਕੁਮਾਰ ਨਾਂਅ ਦੇ ਇੱਕ ਨੌਜਵਾਨ 'ਤੇ ਕੁਝ ਵਿਅਕਤੀਆਂ ਵੱਲੋਂ ਹਮਲਾ ਕਰ ਉਸ ਦਾ ਕਤਲ ਕਰ ਦਿੱਤਾ ਗਿਆ ਸੀ। ਇਸ ਮਾਮਲੇ ਨੂੰ ਲੈ ਕੇ ਪੁਲਿਸ ਵੱਲੋਂ ਛਾਪੇਮਾਰੀ ਕਰ 3 ਦੋਸ਼ੀਆਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਪੁਲਿਸ ਅਧਿਕਾਰੀ ਗੁਰਦੀਪ ਸਿੰਘ ਦਾ ਕਹਿਣਾ ਹੈ ਕਿ ਦੋਸ਼ੀਆਂ ਤੋਂ ਪੁਛਗਿੱਛ ਦੌਰਾਨ ਪੱਤਾ ਲਗਾ ਕਿ ਇੱਕ ਮੁਲਜ਼ਮ ਕਤਲ ਕੇਸ ਵਿੱਚ ਜੇਲ੍ਹ ਵਿੱਚੋਂ ਬਾਹਰ ਆਇਆ ਸੀ।