'ਲਾਲ ਸਿੰਘ ਚੱਢਾ' ਦਰਬਾਰ ਸਾਹਿਬ ਹੋਇਆ ਨਤਮਸਤਕ - ਆਮਿਰ ਹੋਏ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਨਮਸਤਕ
ਹਾਲ ਹੀ ਵਿੱਚ ਸਿੱਖੀ ਦੇ ਰੰਗ ਵਿੱਚ ਰੰਗੇ ਬਾਲੀਵੁੱਡ ਅਦਾਕਾਰ ਆਮਿਰ ਖ਼ਾਨ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਨਮਸਤਕ ਹੋਏ। ਦੱਸ ਦੇਈਏ ਕਿ, ਉਹ ਆਪਣੀ ਫਿਲਮ ਲਾਲ ਸਿੰਘ ਚੱਢਾ ਦੀ ਸ਼ੂਟਿੰਗ ਲਈ ਪੰਜਾਬ ਆਏ ਹੋਏ ਹਨ। ਮੀਡੀਆ ਨਾਲ ਗੱਲ ਕਰਦਿਆਂ ਆਮਿਰ ਨੇ ਦੱਸਿਆ ਕਿ ਉਹ ਇਸ ਫ਼ਿਲਮ ਦੇ ਕਿਰਦਾਰ ਨੂੰ ਲੈਕੇ ਕਾਫ਼ੀ ਖੁਸ਼ ਹਨ। ਦੇਖਣਯੋਗ ਹੋਵੇਗਾ ਕਿ, ਸਰਦਾਰ ਦੀ ਇਸ ਲੁੱਕ ਵਿੱਚ ਆਮਿਰ ਨੂੰ ਲੋਕਾਂ ਵੱਲੋਂ ਕਿੰਨ੍ਹਾ ਕ ਪਿਆਰ ਮਿਲਦਾ ਹੈ।