ਹੈਰਾਨੀਜਨਕ ! ਦਿਨ-ਦਿਹਾੜੇ ਹੋਈ ਚੋਰੀ - ਵਾਇਰਲ ਵੀਡੀਓ
ਸ੍ਰੀ ਮੁਕਤਸਰ ਸਾਹਿਬ: ਸੂਬੇ ’ਚ ਦਿਨ-ਪ੍ਰਤੀ-ਦਿਨ ਚੋਰੀ ਦੀਆਂ ਵਾਰਦਾਤਾਂ ਵਧਦੀਆਂ ਹੀ ਜਾ ਰਹੀਆਂ ਹਨ। ਹੁਣ ਤਾਂ ਚੋਰ ਇੰਨੇ ਜਿਆਦਾ ਬੇਖ਼ੌਫ ਹੋ ਗਏ ਹਨ ਕਿ ਦਿਨ-ਦਿਹਾੜੇ ਘਰ ਅੰਦਰ ਦਾਖਲ ਹੋ ਕੇ ਚੋਰੀ ਕਰ ਫਰਾਰ ਹੋ ਜਾਂਦੇ ਹਨ। ਅਜਿਹਾ ਹੀ ਇੱਕ ਮਾਮਲਾ ਸ੍ਰੀ ਮੁਕਤਸਰ ਸਾਹਿਬ ਤੋਂ ਸਾਹਮਣੇ ਆਇਆ ਹੈ ਜਿਥੇ ਇੱਕ ਚੋਰ ਦਿਨ ਦਿਹਾੜੇ ਘਰ ਅੰਦਰ ਖੜਾ ਸਾਈਕਲ ਚੁੱਕ ਫਰਾਰ ਹੋ ਗਿਆ ਇਹ ਸਾਰੀ ਘਟਨਾ ਸੀਸੀਟੀਵੀ ਵਿੱਚ ਕੈਦ ਹੋ ਗਈ ਹੈ।