ਬੇਅਦਬੀ ਮਾਮਲੇ 'ਚ ਨੌਜਵਾਨਾਂ ਤੋਂ ਭੜਕਾਊ ਪ੍ਰਚਾਰ ਕਰਵਾਏਗੀ ਕਾਂਗਰਸ: ਚੀਮਾ - ਵੀਰਪਾਲ ਕੌਰ
ਚੰਡੀਗੜ੍ਹ: ਸ਼੍ਰੋਮਣੀ ਅਕਾਲੀ ਦਲ ਦੇ ਬੁਲਾਰੇ ਦਲਜੀਤ ਚੀਮਾ ਨੇ ਕੈਪਟਨ ਸਰਕਾਰ 'ਤੇ ਘਟੀਆ ਰਾਜਨੀਤੀ ਕਰਨ ਦੇ ਦੋਸ਼ ਲਗਾਉਂਦਿਆ ਕਿਹਾ ਕਿ ਬੇਅਦਬੀ ਮਾਮਲੇ 'ਤੇ ਭੜਕਾਊ ਪ੍ਰਚਾਰ ਕਰਨ ਲਈ ਯੂਥ ਕਾਂਗਰਸ ਦੀ ਡਿਊਟੀ ਲਗਾਈ ਜਾ ਰਹੀ ਹੈ। ਇਸ ਦੇ ਨਾਲ ਹੀ ਚੀਮਾ ਨੇ ਕਿਹਾ ਕਿ ਵੀਰਪਾਲ ਕੌਰ ਦੀ ਮੁਆਫੀ ਤੋਂ ਬਾਅਦ ਸੁਨੀਲ ਜਾਖੜ ਨੂੰ ਕੋਈ ਜਵਾਬ ਨਹੀਂ ਮਿਲ ਰਿਹਾ।