ਜਲੰਧਰ: SAD-BSP ਦਾ ਨਗਰ ਨਿਗਮ ਖਿਲਾਫ ਹੱਲਾ ਬੋਲ - ਜਲੰਧਰ
ਜਲੰਧਰ: ਜ਼ਿਲ੍ਹੇ ਚ ਸਮਾਰਟ ਸਿਟੀ ਬਣਾਉਣ ਦੇ ਲਈ ਖਰਚੇ ਜਾ ਰਹੇ ਕਰੋੜਾਂ ਦੇ ਫੰਡ ਚ ਘਪਲੇਬਾਜ਼ੀ ਨੂੰ ਲੈ ਕੇ ਸ਼੍ਰੋਮਣੀ ਅਕਾਲੀ ਦਲ ਅਤੇ ਬਸਪਾ ਨੇ ਨਗਰ ਨਿਗਮ ਦੇ ਖਿਲਾਫ ਰੋਸ ਪ੍ਰਦਰਸ਼ਨ ਕੀਤਾ। ਇਸ ਦੌਰਾਨ ਪ੍ਰਦਰਸ਼ਨਕਾਰੀਆਂ ਨੇ ਕਿਹਾ ਕਿ ਸ਼ਹਿਰ ਨੂੰ ਸਮਾਰਟ ਸਿਟੀ ਬਣਾਉਣ ਦੇ ਲਈ ਕਰੋੜਾਂ ਰੁਪਏ ਖਰਚੇ ਜਾ ਰਹੇ ਹਨ ਪਰ ਕਿਧਰੇ ਵੀ ਪੈਸੇ ਲੱਗੇ ਹੋਏ ਨਜਰ ਨਹੀਂ ਆ ਰਹੇ ਹਨ। ਸ਼੍ਰੋਮਣੀ ਅਕਾਲੀ ਦਲ ਦੇ ਨੇਤਾ ਡਾ. ਚੰਦਨ ਗਰੇਵਾਲ ਨੇ ਕਿਹਾ ਕਿ ਨਗਰ ਨਿਗਮ ਦੇ ਅਫਸਰਾਂ ਦੇ ਨਾਲ ਨਾਲ ਪਾਰਸ਼ਦ ਤੱਕ ਇਨ੍ਹਾਂ ਘੁਟਾਲਿਆਂ ਚ ਸ਼ਾਮਲ ਹਨ। ਉਨ੍ਹਾਂ ਨੇ ਕਿਹਾ ਕਿ ਉਨ੍ਹਾਂ ਦਾ ਪ੍ਰਦਰਸ਼ਨ ਉਨ੍ਹਾਂ ਲੋਕਾਂ ਦੇ ਖਿਲਾਫ ਹੈ ਜੋ ਆਮ ਲੋਕਾਂ ਦੇ ਪੈਸਿਆ ਨਾਲ ਘਪਲਾ ਕਰ ਰਹੇ ਹਨ।