ਅਜਨਾਲਾ ਪੁਲਿਸ ਵੱਲੋਂ ਪਟਾਕਿਆਂ ਦੀ ਦੁਕਾਨ 'ਤੇ ਛਾਪੇਮਾਰੀ, ਬੋਨੀ ਅਜਨਾਲਾ ਨੇ ਲਗਾਏ ਧੱਕੇਸ਼ਾਹੀ ਦੇ ਦੋਸ਼ - ਵਿਧਾਇਕ ਹਰਪ੍ਰਤਾਪ ਸਿੰਘ ਅਜਨਾਲਾ
ਅੰਮ੍ਰਿਤਸਰ: ਅਜਨਾਲਾ ਦੇ ਮੁੱਖ ਚੌਂਕ ਸਥਿਤ ਪਟਾਕਿਆਂ ਦੀ ਦੁਕਾਨ 'ਤੇ ਪੁਲਿਸ ਵੱਲੋਂ ਛਾਪੇਮਾਰੀ ਕਰ ਦੁਕਾਨਦਾਰ ਨਾਲ ਧੱਕੇਸ਼ਾਹੀ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਇਸ ਤੋਂ ਬਾਅਦ ਅਕਾਲੀ ਦਲ (ਬਾਦਲ) ਦੇ ਆਗੂ ਬੋਨੀ ਅਮਰਪਾਲ ਸਿੰਘ ਅਜਨਾਲਾ ਵੱਲੋਂ ਮੌਕੇ 'ਤੇ ਪਹੁੰਚ ਕੇ ਧਰਨਾ ਪ੍ਰਦਰਸ਼ਨ ਕੀਤਾ ਗਿਆ। ਬੋਨੀ ਅਜਨਾਲਾ ਨੇ ਕਿਹਾ ਕਿ ਹਲਕਾ ਵਿਧਾਇਕ ਹਰਪ੍ਰਤਾਪ ਸਿੰਘ ਅਜਨਾਲਾ ਦੀ ਸ਼ਹਿ 'ਤੇ ਅਕਾਲੀ ਦਲ ਦੇ ਮੈਂਬਰ ਦੀ ਦੁਕਾਨ 'ਤੇ ਜਾਣਬੁੱਝ ਛਾਪਾ ਮਾਰ ਕੇ ਲੁੱਟ ਕੀਤੀ ਗਈ। ਉਨ੍ਹਾਂ ਕਿਹਾ ਕਿ ਜਦੋਂ ਤੱਕ ਡੀਐਸਪੀ ਅਤੇ ਐਸਐਚਓ ਤੇ ਹਰਪ੍ਰਤਾਪ ਸਿੰਘ ਅਜਨਾਲਾ 'ਤੇ ਲੁੱਟ ਦਾ ਮਾਮਲਾ ਦਰਜ ਨਹੀਂ ਹੁੰਦਾ, ਉਦੋਂ ਤੱਕ ਇਹ ਧਰਨਾ ਜਾਰੀ ਰਹੇਗਾ।