ਸਹੁੰ ਚੁੱਕ ਸਮਾਗਮ ਤੋਂ ਬਾਅਦ ਕੈਪਟਨ ਬਾਰੇ ਬੋਲੇ ਮੁੱਖ ਮੰਤਰੀ ਤੇ ਕੈਬਨਿਟ ਮੰਤਰੀ - ਚੰਡੀਗੜ੍ਹ
ਚੰਡੀਗੜ੍ਹ: ਕੈਬਨਿਟ ਮੰਤਰੀ ਪਰਗਟ ਸਿੰਘ ਨੇ ਸਹੁੰ ਚੁੱਕ ਸਮਾਗਮ ਤੋਂ ਬਾਅਦ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਮੁੱਖ ਮੰਤਰੀ ਚਰਨਜੀਤ ਚੰਨੀ ਨੇ ਕਿਹਾ ਕਿ ਮੈਂ ਆਪਣੇ ਆਪ ਨੂੰ ਚਣੌਤੀ ਦਿੰਦਾ ਹਾਂ ਕਿ ਮੈਂ ਦਿਨ ਰਾਤ ਕੰਮ ਕਰਾਂਗਾ ਅਤੇ ਜਨਤਾ ਵਿੱਚ ਜਾ ਕੇ ਜਨਤਾ ਦੇ ਕੰਮ ਕਰੂੰਗਾ ਅਤੇ ਜਨਤਾ ਵਿੱਚ ਜਾ ਕੇ ਉਨ੍ਹਾਂ ਦੀ ਸੁਣਾਂਗਾ। ਇਸ ਤੋਂ ਬਾਅਦ ਕੈਬਨਿਟ ਮੰਤਰੀ ਪਰਗਟ ਸਿੰਘ ਨੇ ਕਿਹਾ ਕਿ ਅਸੀਂ ਆਪਣੇ ਮੰਤਰਾਲੇ ਲਈ ਬਿਲਕੁਲ ਕਲੀਅਰ ਕੱਟ ਨੀਤੀ 'ਤੇ ਕੰਮ ਕਰਾਂਗੇ ਅਤੇ ਉਨ੍ਹਾਂ ਨੂੰ ਲੋਕਾਂ ਤੱਕ ਪਹੁੰਚਾਉਣਾ ਹੈ। ਇਸ ਤੋਂ ਬਾਅਦ ਕੈਬਨਿਟ ਮੰਤਰੀ ਗੁਰਕੀਰਤ ਕੋਟਲੀ ਨੇ ਕਿਹਾ ਕਿ ਹੁਣ ਪੰਜਾਬ ਬਹੁਤ ਤਰੱਕੀ ਕਰੇਗਾ ਅਤੇ ਬਹੁਤ ਅੱਗੇ ਜਾਵੇਗਾ। ਪੱਤਰਕਾਰਾਂ ਵੱਲੋਂ ਪੁੱਛੇ ਗਏ ਸਵਾਲ ਚ ਪਰਗਟ ਮੰਤਰੀ ਨੇ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਦੀ ਨਰਾਜ਼ਗੀ ਜਿਆਦਾ ਸਮੇਂ ਤੱਕ ਨਹੀਂ ਜਾਵੇਗੀ ਉਹ ਵੀ ਸਾਡੇ ਵੱਡੇ ਆਗੂ ਹਨ। ਇੱਕ ਮਾਰਗ ਦਰਸ਼ਕ ਦੇ ਤੌਰ 'ਤੇ ਉਨ੍ਹਾਂ ਨੂੰ ਸਾਡੀ ਅਗਵਾਈ ਕਰਨੀ ਚਾਹੀਦੀ ਹੈ ਅਤੇ ਉਹ ਜ਼ਰੂਰ ਕਰਨਗੇ।
Last Updated : Sep 26, 2021, 8:50 PM IST