ਬਾਬਰੀ ਮਸਜਿਦ ਸਬੰਧੀ ਫੈਸਲੇ 'ਤੇ ਐਡਵੋਕੇਟ ਜੈਨ ਨੇ ਜ਼ਾਹਰ ਕੀਤੀ ਖ਼ੁਸ਼ੀ - Advocate satyapal jain
ਚੰਡੀਗੜ੍ਹ: 6 ਦਸੰਬਰ 1992 ਨੂੰ ਅਯੁੱਧਿਆ ਵਿੱਚ ਜਦੋਂ ਬਾਬਰੀ ਮਸਜਿਦ ਦਾ ਢਾਂਚਾ ਢਾਇਆ ਗਿਆ ਸੀ ਤਾਂ ਉਸ ਦੀ ਜਾਂਚ ਦੇ ਲਈ ਕੇਂਦਰ ਸਰਕਾਰ ਵੱਲੋਂ ਇੱਕ ਕਮਿਸ਼ਨ ਬਣਾਇਆ ਗਿਆ। ਇਸ ਦੀ ਅਗਵਾਈ ਜਸਟਿਸ ਮਨਮੋਹਨ ਸਿੰਘ ਲਿਬਰਹਾਨ ਨੇ ਕੀਤੀ। ਉਨ੍ਹਾਂ ਨੇ 14 ਸਾਲਾਂ ਵਿੱਚ ਜਾਂਚ ਪੂਰੀ ਕਰਕੇ 2006 ਵਿੱਚ ਆਪਣੀ ਰਿਪੋਰਟ ਕੇਂਦਰ ਨੂੰ ਸੌਂਪੀ। ਚੰਡੀਗੜ੍ਹ ਦੇ ਸਾਬਕਾ ਸਾਂਸਦ ਅਤੇ ਸੀਨੀਅਰ ਐਡਵੋਕੇਟ ਸਤਪਾਲ ਜੈਨ ਨੇ ਇਸ ਕਮਿਸ਼ਨ ਦੇ ਸਾਹਮਣੇ ਭਾਰਤੀ ਜਨਤਾ ਪਾਰਟੀ ਅਤੇ ਖ਼ਾਸ ਤੌਰ 'ਤੇ ਲਾਲ ਕ੍ਰਿਸ਼ਨ ਅਡਵਾਨੀ, ਡਾ. ਮੁਰਲੀ ਮਨੋਹਰ ਜੋਸ਼ੀ, ਸਾਧਵੀ ਉਮਾ ਭਾਰਤੀ ਸਣੇ ਕਈ ਭਾਜਪਾ ਦੇ ਦਿੱਗਜ ਨੇਤਾਵਾਂ ਦੀ ਪੈਰਵੀ ਕੀਤੀ ਸੀ। ਇਸ ਸਬੰਧੀ ਈਟੀਵੀ ਭਾਰਤ ਨਾਲ ਗੱਲਬਾਤ ਕਰਦਿਆਂ ਸੀਨੀਅਰ ਐਡਵੋਕੇਟ ਸਤਪਾਲ ਜੈਨ ਨੇ ਜਾਣਕਾਰੀ ਸਾਂਝੀ ਕੀਤੀ।