ਖੰਨਾ 'ਚ ਪ੍ਰਸ਼ਾਸਨ ਦੇ ਸਫ਼ਾਈ ਦੇ ਦਾਅਵੇ ਖੋਖਲੇ, ਪੁੱਲ ਦੇ ਕਿਨਾਰੇ ਉੱਗੀ ਕਣਕ - Administration claims
ਖੰਨਾ: ਖੰਨਾ ਦੇ ਸਮਰਾਲਾ ਰੋਡ ਦੀਆਂ ਰੇਲਵੇ ਲਾਈਨ ਤੇ ਬਣਿਆ ਪੁੱਲ ਸ਼ਹਿਰ ‘ਚ ਸਫਾਈ ਵਿਵਸਥਾ ਦੀ ਪੋਲ ਖੋਲ ਰਿਹਾ ਹੈ। ਇਸ ਪੁੱਲ ’ਤੇ ਸਫ਼ਾਈ ਦਾ ਅੰਦਾਜਾ ਪੁੱਲ ਦੇ ਕਿਨਾਰਿਆਂ ਤੇ ਪੈਦਾ ਹੋਈ ਕਣਕ ਤੋਂ ਲਿਗਾਇਆ ਜਾ ਸਕਦਾ ਹੈ। ਜਿਸ ਤੋਂ ਪਤਾ ਚੱਲਦਾ ਹੈ ਕਿ ਪਿਛਲੇ ਕਈ ਮਹੀਨਿਆਂ ਤੋਂ ਪੁੱਲ ਤੇ ਸਫਾਈ ਨਹੀਂ ਕੀਤੀ ਗਈ। ਅਜਿਹੇ ਹਾਲਾਤਾਂ 'ਚ ਕਦੇ ਵੀ ਕੋਈ ਹਾਦਸਾ ਵਪਾਰ ਸੱਕਦਾ ਹੈ। ਸਥਾਨਕ ਨਿਵਾਸੀ ਇਸ ਪੁੱਲ ਤੇ ਹੋਈ ਕਣਕ ਦੀ ਪੈਦਾਵਾਰ ਨੂੰ ਵੇਖ ਪ੍ਰਸ਼ਾਸ਼ਨ ਤੇ ਮਜਾਕੀਆ ਅੰਦਾਜ 'ਚ ਸਵਾਲ ਖੜੇ ਕਰ ਰਹੇ ਹਨ। ਦੂਜੇ ਪਾਸੇ ਖੰਨਾ ਦੇ ਐਸ ਡੀ ਐਮ ਹਰਬੰਸ ਸਿੰਘ ਦੇ ਮਾਮਲਾ ਧਿਆਨ 'ਚ ਆਉਣ ਤੋਂ ਬਾਅਦ ਸਫ਼ਾਈ ਸ਼ੁਰੂ ਕਰ ਦਿੱਤੀ ਗਈ।