ਪੰਜਾਬ ਦੀ ਹਾਂ ਪੰਜਾਬ ਦੀਆਂ ਸਮੱਸਿਆਵਾਂ ਨੂੰ ਕੇਂਦਰ ਤੱਕ ਪਹੁੰਚਾਵਾਂਗੀ- ਮਾਹੀ ਗਿੱਲ - Punjab Assembly Election 2022
ਚੰਡੀਗੜ੍ਹ: ਭਾਰਤੀ ਜਨਤਾ ਪਾਰਟੀ ਵੱਲੋਂ ਚੰਡੀਗੜ੍ਹ ਵਿਖੇ ਪ੍ਰੈਸ ਕਾਨਫਰੰਸ ਕੀਤੀ ਗਈ। ਇਸ ਦੌਰਾਨ ਬਾਲੀਵੁੱਡ ਅਦਾਕਾਰਾ ਮਾਹੀ ਗਿੱਲ ਅਤੇ ਅਦਾਕਾਰ ਹੌਬੀ ਧਾਲੀਵਾਲ ਬੀਜੇਪੀ ਚ ਸ਼ਾਮਲ ਹੋਏ। ਬੀਜੇਪੀ ਚ ਸ਼ਾਮਲ ਹੋਣ ਤੋਂ ਬਾਅਦ ਈਟੀਵੀ ਭਾਰਤ ਵੱਲੋਂ ਮਾਹੀ ਗਿੱਲ ਨਾਲ ਗੱਲਬਾਤ ਕੀਤੀ। ਮਾਹੀ ਗਿੱਲ ਨੇ ਕਿਹਾ ਕਿ ਔਰਤਾਂ ਦਾ ਰਾਜਨੀਤੀ ਵਿੱਚ ਆਉਣਾ ਜ਼ਰੂਰੀ ਹੈ। ਜੇਕਰ ਔਰਤਾਂ ਰਾਜਨੀਤੀ ਚ ਅਤੇ ਹੋਰ ਵੀ ਕਈ ਚੀਜ਼ਾਂ ਦੇ ਵਿੱਚ ਅੱਗੇ ਆਉਣ ਤਾਂ ਹੀ ਦੇਸ਼ ਤਰੱਕੀ ਕਰੇਗਾ। ਉਨ੍ਹਾਂ ਨੇ ਪਾਰਟੀ ਲਈ ਕਿਹਾ ਕਿ ਬੀਜੇਪੀ ਮਹਿਲਾਵਾਂ ਲਈ ਕਾਫ਼ੀ ਕੁਝ ਕਰਦੀ ਰਹਿੰਦੀ ਹੈ। ਉਨ੍ਹਾਂ ਅੱਗੇ ਕਿਹਾ ਕਿ ਉਹ ਪੰਜਾਬ ਦੀ ਰਹਿਣ ਵਾਲੀ ਹੈ ਅਤੇ ਅੱਗੇ ਹੁਣ ਉਹ ਬੀਜੇਪੀ ਦੇ ਉਮੀਦਵਾਰ ਦੇ ਲਈ ਪ੍ਰਚਾਰ ਕਰਨਗੇ। ਲੋਕਾਂ ਦੀ ਸਮੱਸਿਆਵਾਂ ਨੂੰ ਉਹ ਕੇਂਦਰ ਤੱਕ ਪਹੁੰਚਾਵੇਗੀ।