ਅੰਮ੍ਰਿਤਸਰ 'ਚ ਛੋਟੀ ਬੱਚੀ 'ਤੇ 15 ਹਜ਼ਾਰ ਰੁ: ਚੋਰੀ ਕਰਨ ਦੇ ਲੱਗੇ ਇਲਜ਼ਾਮ - ਚੋਰੀ ਕਰਨ ਦੇ ਲੱਗੇ ਇਲਜ਼ਾਮ
ਅੰਮ੍ਰਿਤਸਰ: ਸ਼ਹਿਰ ਦੇ ਖਜ਼ਾਨੇ ਵਾਲੇ ਗੇਟ ਇਲਾਕੇ ਵਿੱਚ ਇੱਕ ਪਰਿਵਾਰ ਨੇ ਉਨ੍ਹਾਂ ਦੇ ਘਰੋਂ ਨਿੱਕੀ ਬੱਚੀ ਦੁਆਰਾ 15 ਹਜ਼ਾਰ ਰੁਪਏ ਚੋਰੀ ਕਰਨ ਦਾ ਇਲਜ਼ਾਮ ਲਗਾਇਆ ਹੈ। ਸ਼ਿਕਾਇਤਕਰਤਾ ਪਰਿਵਾਰ ਦਾ ਕਹਿਣਾ ਹੈ ਕਿ ਉਨ੍ਹਾਂ ਦੇ ਗੁਆਂਢ ਵਿੱਚ ਰਹਿੰਦੀ ਇੱਕ 10 ਸਾਲਾਂ ਦੀ ਬੱਚੀ ਬੱਚਿਆਂ ਨਾਲ ਖੇਡਣ ਸਮੇਂ ਉਨ੍ਹਾਂ ਦੇ ਘਰੋਂ 15 ਹਜ਼ਾਰ ਰੁਪਏ ਚੁੱਕ ਕੇ ਲੈ ਗਈ। ਇਸ ਮਾਮਲੇ ਵਿੱਚ ਮੌਕੇ 'ਤੇ ਪਹੁੰਚੀ ਪੁਲਿਸ ਦਾ ਆਖਣਾ ਹੈ ਕਿ ਮੁਹੱਲੇ ਦੇ ਮੁਹਤਬਰਾਂ ਨੂੰ ਨਾਲ ਲੈ ਕੇ ਬੱਚੀ ਦੇ ਘਰ ਦੀ ਤਲਾਸ਼ੀ ਲਈ ਗਈ ਹੈ ਪਰ ਕੁਝ ਵੀ ਹਾਸਲ ਨਹੀਂ ਹੋਇਆ। ਪੁਲਿਸ ਕਿਹਾ ਕਿ ਬਾਕੀ ਪੁੱਛ ਪੜਤਾਲ ਕੀਤੀ ਕੀਤੀ ਜਾ ਰਹੀ ਹੈ।