ਪੰਜਾਬ

punjab

ETV Bharat / videos

'ਕੋਰੋਨਾ ਨੂੰ ਲੈ ਕੇ ਪੰਜਾਬ ਸਰਕਾਰ ਤੋਂ ਲੋਕਾਂ ਦਾ ਉੱਠਿਆ ਭਰੋਸਾ, ਤਾਂ ਕੇਜਰੀਵਾਲ ਆਇਆ ਅੱਗੇ' - AAP Workers

By

Published : Sep 4, 2020, 4:12 PM IST

ਰੋਪੜ: ਪੰਜਾਬ 'ਚ ਲਗਾਤਾਰ ਵਧਦੇ ਕੋਰੋਨਾ ਦੇ ਮਾਮਲਿਆਂ ਦੌਰਾਨ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਪੰਜਾਬ ਦੀ ਮਦਦ ਲਈ ਹੱਥ ਵਧਾਇਆ ਹੈ। ਅਰਵਿੰਦ ਕੇਜਰੀਵਾਲ ਨੇ ਕਿਹਾ ਹੈ ਕਿ ਪੰਜਾਬ 'ਚ ਆਪ ਦੇ ਵਰਕਰ ਹਰ ਗਲੀ ਮੁਹੱਲੇ ਜਾਂ ਪਿੰਡਾਂ ਵਿੱਚ ਘਰ-ਘਰ ਜਾ ਕੇ ਲੋਕਾਂ ਨੂੰ ਆਕਸੀਮੀਟਰ ਵੰਡਣਗੇ। ਇਸ ਸਬੰਧੀ ਆਪ ਰੋਪੜ ਦੇ ਮੀਡੀਆ ਇੰਚਾਰਜ ਰਣਜੀਤ ਸਿੰਘ ਨੇ ਈਟੀਵੀ ਭਾਰਤ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਆਪ ਵੱਲੋਂ ਇਹ ਆਕਸੀਮੀਟਰ ਦੇ ਨਾਲ ਚੈਕਿੰਗ ਕਰਨ ਦੀ ਮੁਹਿੰਮ ਪੂਰੇ ਪੰਜਾਬ 'ਚ ਸ਼ੁਰੂ ਹੋ ਚੁੱਕੀ ਹੈ। ਰਣਜੀਤ ਨੇ ਕਿਹਾ ਕਿ ਪੰਜਾਬ ਸਰਕਾਰ ਤੋਂ ਲੋਕਾਂ ਦਾ ਭਰੋਸਾ ਉੱਠ ਗਿਆ ਹੈ, ਇਸ ਲਈ ਕੇਜਰੀਵਾਲ ਨੂੰ ਅੱਗੇ ਆਉਣਾ ਪਿਆ ਹੈ।

ABOUT THE AUTHOR

...view details