ਕਾਂਗਰਸੀਆਂ-ਅਕਾਲੀਆਂ ਵਿੱਚੋਂ ਨਹੀਂ ਗਿਆ VIP ਕਲਚਰ: ਆਪ ਵਿਧਾਇਕ
ਚੰਡੀਗੜ੍ਹ: ਕਾਂਗਰਸੀ ਵਿਧਾਇਕ ਗੁਰਕੀਰਤ ਕੋਟਲੀ ਵਲੋਂ ਵਿਧਾਨਸਭਾ ਸਪੀਕਰ ਤੋਂ ਵਿਧਾਇਕਾਂ ਦੀ ਗੱਡੀਆਂ 'ਤੇ ਲਾਲ ਬੱਤੀ ਹੱਟਾਏ ਜਾਣ ਤੋਂ ਬਾਅਦ ਖਾਸ ਕਿਸਮ ਦਾ ਝੰਡਾ ਲਗਾਏ ਜਾਣ ਦੀ ਮੰਗ 'ਤੇ ਆਪ ਵਿਧਾਇਕ ਮੀਤ ਹੇਅਰ ਨੇ ਪ੍ਰਤੀਕਿਰਿਆ ਦਿੰਦਿਆਂ ਕਿਹਾ ਕਿ ਕਾਂਗਰਸੀਆਂ ਅਤੇ ਅਕਾਲੀਆਂ ਵਿਚੋਂ ਵੀਆਈਪੀ ਕਲਚਰ ਨਹੀਂ ਗਿਆ। ਉਨ੍ਹਾਂ ਕਿਹਾ ਕਿ ਜਿਵੇਂ ਦੀ ਕਾਂਗਰਸ ਦੀ ਕਾਰਗੁਜ਼ਾਰੀ ਰਹੀ ਹੈ। ਇਹ ਚੰਗੀ ਗੱਲ ਹੈ ਕਿ ਬੱਤੀਆਂ ਲੱਗਣ ਨਾਲ ਕਾਂਗਰਸ ਦੇ ਵਿਧਾਇਕਾਂ ਦੀ ਪਛਾਣ ਨਹੀਂ ਹੋ ਰਹੀ, ਕਿਉਂਕਿ ਜੇਕਰ ਇਨ੍ਹਾਂ ਦੇ ਵਿਧਾਇਕਾਂ ਦੀ ਪਛਾਣ ਹੋ ਜਾਵੇ ਤਾਂ ਲੋਕ ਪਿੰਡ ਵਿੱਚ ਨਹੀਂ ਦਾਖਲ ਹੋਣ ਦੇਣਗੇ, ਕਿਉਂਕਿ ਕਾਂਗਰਸ ਨੇ 4 ਸਾਲਾਂ ਵਿੱਚ ਕੋਈ ਵਾਅਦਾ ਨਹੀਂ ਪੂਰਾ ਕੀਤਾ।