ਕਾਮਿਆਂ ਨਾਲ ਹੋ ਰਹੀ ਲੁੱਟ ਨੂੰ ਨੈ ਕੇ ਡੀਸੀ ਨੂੰ ਸੌਂਪਿਆ ਮੰਗ ਪੱਤਰ - aap patiala
ਪਟਿਆਲਾ: ਉਸਾਰੀ ਵਰਕਰਾਂ ਅਤੇ ਹੋਰ ਕਾਮਿਆਂ ਦੇ ਖ਼ਾਤਿਆਂ 'ਚ ਪੈਸੇ ਪਾਉਣ ਦੇ ਨਾਂਅ 'ਤੇ ਹੋ ਰਹੇ ਕਥਿਤ ਘੁਟਾਲੇ ਨੂੰ ਲੈ ਕੇ ਚੇਤਨ ਸਿੰਘ ਜੌੜੇਮਾਜਰਾ ਅਤੇ ਡਾ. ਬਲਬੀਰ ਸਿੰਘ ਸਣੇ ਹੋਰਨਾਂ ਆਪ ਆਗੂਆਂ ਨੇ ਮੰਗਲਵਾਰ ਨੂੰ ਪਟਿਆਲਾ ਦੇ ਮਿੰਨੀ ਸਕੱਤਰੇਤ ਵਿਖੇ ਡੀਸੀ ਕੁਮਾਰ ਅਮਿਤ ਨੂੰ ਮੰਗ ਪੱਤਰ ਸੌਂਪਿਆ। ਉਨ੍ਹਾਂ ਕਿਹਾ ਕਿ ਕਾਮਿਆਂ ਦੇ ਖਾਤਿਆਂ 'ਚ ਪੈਸੇ ਪਾਉਣ ਦੇ ਨਾਂਅ 'ਤੇ ਘੁਟਾਲਾ ਕੀਤਾ ਜਾ ਰਿਹਾ ਹੈ, ਜਿਸ ਸਬੰਧੀ ਉਨ੍ਹਾਂ ਡੀਸੀ ਕੋਲੋਂ ਕਾਰਵਾਈ ਦੀ ਮੰਗ ਕੀਤੀ ਹੈ।