ਵਿਧਾਨਸਭਾ ਚੋਣਾਂ ਵਿੱਚ AAP ਬਹੁਮਤ ਹਾਸਲ ਕਰੇਗੀ- ਅਮਿਤ ਰਤਨ - ਲੋਕ ਕਾਂਗਰਸ ਦੇ ਵਿਕਾਸ ਨੂੰ ਲੱਭ ਰਹੇ
ਬਠਿੰਡਾ: ਪੰਜਾਬ ਵਿਧਾਨਸਭਾ ਚੋਣ 2022 ਨੂੰ ਕੁਝ ਹੀ ਸਮਾਂ ਰਹਿ ਗਿਆ ਹੈ। ਜਿਸਦੇ ਚੱਲਦੇ ਪਾਰਟੀਆਂ ਦੇ ਉਮੀਦਵਾਰਾਂ ਵੱਲੋਂ ਚੋਣ ਪ੍ਰਚਾਰ ਵੀ ਕੀਤਾ ਜਾ ਰਿਹਾ ਹੈ। ਇਸੇ ਦੇ ਚੱਲਦੇ ਆਮ ਆਦਮੀ ਪਾਰਟੀ ਦੇ ਬਠਿੰਡਾ ਦਿਹਾਤੀ ਤੋਂ ਉਮੀਦਵਾਰ ਅਮਿਤ ਰਤਨ ਕੋਟਫੱਤਾ ਵੱਲੋਂ ਵੱਖ-ਵੱਖ ਪਿੰਡਾਂ ਵਿਚ ਚੋਣ ਬੈਠਕਾਂ ਕੀਤੀਆਂ ਗਈਆਂ। ਇਸ ਦੌਰਾਨ ਉਨ੍ਹਾਂ ਨੇ ਕਿਹਾ ਕਿ ਆਮ ਆਦਮੀ ਪਾਰਟੀ ਦਾ ਗਲੀਆਂ ਨਾਲੀਆਂ ਵਿਕਾਸ ਦਾ ਮੁੱਦਾ ਨਹੀਂ ਹਨ ਉਹ ਨੌਜਵਾਨਾਂ ਨੂੰ ਸਕਿੱਲ ਡਿਵੈਲਮੈਂਟ ਨਾਲ ਜੋੜ ਕੇ ਰੁਜ਼ਗਾਰ ਦੇਣਾ ਚਾਹੁੰਦੇ ਹਨ। ਉਨ੍ਹਾਂ ਕਿਹਾ ਕਿ ਲੋਕ ਕਾਂਗਰਸ ਦੇ ਵਿਕਾਸ ਨੂੰ ਲੱਭ ਰਹੇ ਹਨ ਜੇਕਰ ਵਿਕਾਸ ਮਿਲ ਗਿਆ ਤਾਂ ਲੋਕ ਕੁੱਟ-ਕੁੱਟ ਕੇ ਨਾ ਮਾਰ ਦੇਣ। ਇਸ ਵਾਰ ਲੋਕ ਰਵਾਇਤੀ ਪਾਰਟੀਆਂ ਤੋਂ ਅੱਕ ਗਏ ਹਨ। ਲੋਕ ਬਦਲਾਅ ਚਾਹੁੰਦੇ ਹਨ। ਆਮ ਆਦਮੀ ਪਾਰਟੀ ਨੂੰ ਲੋਕਾਂ ਦਾ ਪੂਰਾ ਸਹਿਯੋਗ ਮਿਲ ਰਿਹਾ ਹੈ ਜਿਸ ਤੋਂ ਸਾਫ ਹੈ ਕਿ 2022 ਚ ਆਮ ਆਦਮੀ ਪਾਰਟੀ ਬਹੁਮਤ ਹਾਸਿਲ ਕਰੇਗੀ।