ਛੋਟੇ ਸਾਹਿਬਜ਼ਾਦਿਆਂ ਦੀ ਯਾਦ ਵਿੱਚ ਲਗਾਇਆ ਗਿਆ ਲੰਗਰ - center gov
ਜਲੰਧਰ: ਛੋਟੇ ਸਾਹਿਬਜ਼ਾਦਿਆਂ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਅਤੇ ਦਿੱਲੀ ਜਾ ਰਹਿਆ ਸੰਗਤਾਂ ਦੇ ਲਈ ਧਾਲੀਵਾਲ ਪਰਿਵਾਰ ਅਤੇ ਹੋਰ ਨੌਜਵਾਨਾਂ ਨੇ ਮਿਲ ਕੇ ਲੰਗਰ ਲਗਾਇਆ। ਇਸ ਬਾਰੇ ਜਾਣਕਾਰੀ ਦਿੰਦੇ ਹੋਏ ਸੇਵਾਦਾਰ ਨਵਦੀਪ ਸਿੰਘ ਨੇ ਕਿਹਾ ਕਿ ਜੋ ਦਿੱਲੀ ਸੰਗਤਾਂ ਜਾ ਰਹਿਆਂ ਹਨ, ਉਨ੍ਹਾਂ ਦੇ ਲਈ ਇਹ ਲੰਗਰ ਲਗਾਇਆ ਗਿਆ ਹੈ। ਉਨ੍ਹਾਂ ਨੇ ਇਹ ਵੀ ਕਿਹਾ ਕਿ ਦਿੱਲੀ ਦਾ ਸੰਘਰਸ਼ ਹੁਣ ਜ਼ਮੀਨੀ ਨਹੀਂ ਬਲਕਿ ਜ਼ਮੀਰ ਦਾ ਬਣ ਚੁੱਕਿਆ ਹੈ ਅਤੇ ਹਰ ਕਿਸੇ ਨੂੰ ਦਿੱਲੀ ਜਾ ਕੇ ਇਸ ਸੰਘਰਸ਼ ਵਿੱਚ ਆਪਣਾ ਯੋਗਦਾਨ ਪਾਉਣਾ ਚਾਹੀਦਾ ਹੈ, ਜਿਸ ਨਾਲ ਕੇਂਦਰ ਦੀ ਸਰਕਾਰ ਤੇ ਦਬਾਅ ਪਾਇਆ ਜਾਵੇ।