ਸ਼ਾਰਟ ਸਰਕਟ ਕਾਰਨ ਲੱਗੀ ਅੱਗ, ਘਰ ਅੰਦਰ ਪਿਆ ਸਮਾਨ ਸੜਕੇ ਸੁਆਹ - broke out in a house
ਫਿਰੋਜ਼ਪੁਰ: ਆਏ ਦਿਨ ਅਣਸੁਖਾਵੀਆਂ ਘਟਨਾਵਾਂ ਵਾਪਰਦੀਆਂ ਹੀ ਰਹਿੰਦੀਆਂ ਹਨ, ਇਸੇ ਤਰ੍ਹਾਂ ਦਾ ਇਕ ਮਾਮਲਾ ਜ਼ੀਰਾ ਤਲਵੰਡੀ ਰੋਡ 'ਤੇ ਬਣੇ ਘਰ ਵਿੱਚ ਸ਼ਾਰਟ ਸਰਕਟ ਹੋਣ ਕਰਕੇ ਅੰਦਰ ਪਿਆ ਸਾਮਾਨ ਸੜ ਕੇ ਸੁਆਹ ਹੋ ਗਿਆ, ਮਿਲੀ ਜਾਣਕਾਰੀ ਅਨੁਸਾਰ ਘਰ ਦੇ ਮਾਲਕ ਖੁਸ਼ਪਿੰਦਰ ਸਿੰਘ ਪੁੱਤਰ ਗੁਰਲਾਲ ਸਿੰਘ ਵਾਸੀ ਲਹਿਰਾ ਰੋਹੀ ਨੇ ਦੱਸਿਆ ਕਿ ਉਸ ਦੀ ਮਾਤਾ ਅਤੇ ਉਹ ਆਪਣੇ ਨਾਨਕੇ ਜ਼ੀਰਾ ਦੇ ਹੀ ਪਿੰਡ ਸਨ੍ਹੇਰ ਵਿੱਚ ਕਿਸੇ ਵਿਆਹ 'ਤੇ ਗਏ ਹੋਏ ਸਨ। ਉਸ ਨੇ ਦੱਸਿਆ ਕਿ ਉਸ ਦੇ ਚਾਚਾ ਮਨਜਿੰਦਰ ਸਿੰਘ ਜੋ ਉਨ੍ਹਾਂ ਦੇ ਘਰ ਦੇ ਨਾਲ ਹੀ ਰਹਿੰਦੇ ਹਨ ਨੇ ਫੋਨ ਕਰਕੇ ਦੱਸਿਆ ਕਿ ਉਨ੍ਹਾਂ ਦੇ ਘਰ ਵਿਚੋਂ ਕਿਸੇ ਚੀਜ਼ ਦੇ ਸੜਨ ਦੀ ਬਦਬੂ ਆ ਰਹੀ ਹੈ, ਜਦ ਉਹ ਆਪਣੇ ਘਰ ਲਹਿਰਾਂ ਰੋਈ ਵਾਪਸ ਆਏ ਤਾਂ ਦੇਖਿਆ ਕਿ ਅੱਗ ਦਾ ਭਾਂਬੜ ਮੱਚ ਰਿਹਾ ਸੀ, ਜਦ ਉਸ ਨੇ ਫਾਇਰ ਬ੍ਰਿਗੇਡ ਜ਼ੀਰਾ ਨੂੰ ਫੋਨ ਕਰਕੇ ਬੁਲਾਇਆ। ਮੌਕੇ 'ਤੇ ਪਹੁੰਚੀ ਫਾਇਰ ਬ੍ਰਿਗੇਡ ਦੇ ਕਰਮਚਾਰੀਆਂ ਵੱਲੋਂ ਇਸ ਅੱਗ 'ਤੇ ਕਾਬੂ ਪਾਇਆ ਗਿਆ। ਉਨ੍ਹਾਂ ਦੱਸਿਆ ਕਿ ਉਨ੍ਹਾਂ ਦੇ ਘਰ ਵਿਚ ਪਿਆ ਸਾਰਾ ਸਾਮਾਨ ਸੜ ਕੇ ਸਵਾਹ ਹੋ ਗਿਆ, ਜਿਸ ਵਿੱਚ ਉਨ੍ਹਾਂ ਦੇ ਜ਼ਮੀਨ ਦੀਆਂ ਰਜਿਸਟਰੀਆਂ, ਪਾਸਪੋਰਟ, ਉਨ੍ਹਾਂ ਦੇ ਪਿਤਾ ਦਾ ਡੈੱਥ ਸਰਟੀਫਿਕੇਟ, ਨਕਦ ਰਕਮ, ਗਹਿਣੇ ਤੋਂ ਇਲਾਵਾ ਘਰ ਦਾ ਸਾਰਾ ਸਾਮਾਨ ਸੜ ਕੇ ਸਵਾਹ ਹੋ ਗਿਆ।