ਸ਼ਰਮਨਾਕ ਘਟਨਾ: ਪਿਤਾ ਨੇ ਆਪਣੀ ਮਤਰੇਈ ਧੀ ਨਾਲ ਬਲਾਤਕਾਰ ਕਰਨ ਦੀ ਕੀਤੀ ਕੋਸ਼ਿਸ਼ - ਫ਼ਰੀਦਕੋਟ ਤੋਂ ਆਈ ਸ਼ਰਮਨਾਕ ਖ਼ਬਰ
ਫ਼ਰੀਦਕੋਟ: ਫ਼ਰੀਦਕੋਟ ਦੇ ਨਜ਼ਦੀਕੀ ਪਿੰਡ 'ਚ ਇੱਕ ਕਲਯੁਗੀ ਪਿਤਾ ਨੇ ਆਪਣੀ ਨਾਬਾਲਗ਼ ਮਤਰੇਈ ਧੀ ਨਾਲ ਬਲਾਤਕਾਰ ਕਰਨ ਦੀ ਕੋਸ਼ਿਸ਼ ਕੀਤੀ, ਮੌਕੇ 'ਤੇ ਮਾਂ ਨੇ ਪਹੁੰਚ ਕੇ ਆਪਣੀ ਧੀ ਨੂੰ ਬਚਾਇਆ, ਜਿਸ ਤੋਂ ਬਾਅਦ ਪੀੜਤ ਬੱਚੀ ਦੀ ਮਾਂ ਦੀ ਸ਼ਿਕਾਇਤ 'ਤੇ ਪੁਲਿਸ ਨੇ ਮਾਮਲਾ ਦਰਜ ਕਰ ਪਿਤਾ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਪੀੜਿਤ ਬੱਚੀ ਦੀ ਮਾਂ ਨੇ ਦੱਸਿਆ ਕਿ ਕੁੱਝ ਸਾਲ ਪਹਿਲਾਂ ਉਸਦਾ ਵਿਆਹ ਹੋਇਆ ਸੀ ਅਤੇ ਦੋ ਬੱਚੇ ਹੋਏ ਸਨ ਪਰ ਪਤੀ ਨਾਲ ਅਣਬਣ ਦੇ ਚੱਲਦੇ ਉਸਦਾ ਤਲਾਕ ਹੋ ਗਿਆ, ਜਿਸ ਤੋਂ ਬਾਅਦ ਘਰ ਵਾਲਿਆਂ ਦੀ ਰਜ਼ਾਮੰਦੀ ਨਾਲ ਉਸਦਾ ਵਿਆਹ ਜਗਦੇਵ ਸਿੰਘ ਨਾਲ ਕਰ ਦਿੱਤਾ ਗਿਆ। ਉਸਨੇ ਦੱਸਿਆ ਕਿ ਇੱਕ ਦਿਨ ਉਹ ਗੁਆਂਢੀਆਂ ਦੇ ਘਰ ਕੱਪੜੇ ਧੋਣ ਗਈ ਤਾਂ ਪਿੱਛੋਂ ਜਗਦੇਵ ਸਿੰਘ ਉਸਦੀ ਨਾਬਾਲਗ਼ ਬੱਚੀ ਨੂੰ ਰਜਾਈ 'ਚ ਅਸ਼ਲੀਲ ਹਰਕਤ ਕਰਨ ਦੀ ਕੋਸ਼ਿਸ਼ ਕਰ ਰਿਹਾ ਸੀ, ਜਦ ਉਸ ਨੇ ਦੇਖਿਆ ਤਾਂ ਜਗਦੇਵ ਸਿੰਘ ਮੌਕੇ ਤੋਂ ਭੱਜ ਗਿਆ, ਜਿਸ ਤੋਂ ਬਾਅਦ ਉਸਨੇ ਹਿੰਮਤ ਕਰਕੇ ਆਪਣੇ ਦੂਜੇ ਪਤੀ ਖਿਲਾਫ਼ ਸ਼ਿਕਾਇਤ ਦਰਜ ਕਰਵਾਈ ਜਿਸਨੂੰ ਪੁਲਿਸ ਨੇ ਗ੍ਰਿਫ਼ਤਾਰ ਕਰ ਲਿਆ ਹੈ।