ਪੰਜਾਬ ਯੂਨੀਵਰਸਿਟੀ ਨੇ ਬਣਾਈ ਨੋਟਾਂ ਨੂੰ ਸੈਨੇਟਾਈਜ਼ ਕਰਨ ਵਾਲੀ ਡਿਵਾਇਸ - ਸੈਨੇਟਾਈਜ਼ ਵਾਲੀ ਮਸ਼ੀਨ
ਚੰਡੀਗੜ੍ਹ: ਕੋਰੋਨਾ ਕਾਲ ਦੇ ਵਿੱਚ ਨਵੀਆਂ-ਨਵੀਆਂ ਕਾਢਾਂ ਕੱਢੀਆਂ ਜਾ ਰਹੀਆਂ ਹਨ ਤਾਂ ਕਿ ਵੱਧ ਤੋਂ ਵੱਧ ਲੋਕਾਂ ਨੂੰ ਕੋਰੋਨਾ ਤੋਂ ਬਚਾਇਆ ਜਾ ਸਕੇ। ਹੁਣ ਅਜਿਹੀ ਇੱਕ ਨਵੀਂ ਕਾਢ ਪੰਜਾਬ ਯੂਨੀਵਰਸਿਟੀ ਦੇ ਵੱਲੋਂ ਕੱਢੀ ਗਈ ਹੈ, ਜਿਸ ਵਿੱਚ ਯੂਨੀਵਰਸਿਟੀ ਦੇ ਵੱਲੋਂ ਨੋਟਾਂ ਨੂੰ ਸੈਨੇਟਾਈਜ਼ ਕਰਨ ਵਾਲੀ ਡਿਵਾਇਸ ਤਿਆਰ ਕੀਤੀ ਗਈ ਹੈ। ਇਸ ਬਾਰੇ ਲੈਬ ਦੇ ਆਨਰੇਰੀ ਡਾਇਰੈਕਟਰ ਪ੍ਰੋਫ਼ੈਸਰ ਗੰਗਾ ਰਾਮ ਚੌਧਰੀ ਨੇ ਦੱਸਿਆ ਕਿ ਕਰੰਸੀ ਨੂੰ ਸੈਨੇਟਾਈਜ਼ ਕਰਨ ਲਈ ਸਕੈਨਰ ਦੀ ਤਰ੍ਹਾਂ ਕੰਮ ਕਰਨ ਵਾਲੀ ਇੱਕ ਮਸ਼ੀਨ ਤਿਆਰ ਕੀਤੀ ਗਈ ਹੈ।