ਵੈੱਲਫੇਅਰ ਅੇਸੋਸੀਏਸ਼ਨ ਨੇ 6ਵੇਂ ਖ਼ੂਨ ਦਾਨ ਕੈਂਪ ਦਾ ਕੀਤਾ ਆਯੋਜਨ - chandigarh sector 28 resident wellfare assosiation
ਚੰਡੀਗੜ੍ਹ ਵਿੱਚ ਵੈੱਲਫੇਅਰ ਐਸੋਸੀਏਸ਼ਨ ਵੱਲੋਂ 6ਵੇਂ ਖੂਨ ਦਾਨ ਕੈਂਪ ਦਾ ਆਯੋਜਨ ਕੀਤਾ ਗਿਆ। ਇਸ ਬਾਰੇ ਜਾਣਕਾਰੀ ਦਿੰਦੇ ਹੋਏ ਐਸੋਸੀਏਸ਼ਨ ਦੀ ਪ੍ਰਧਾਨ ਰੀਤੂ ਹੁੰਡਲ ਨੇ ਦੱਸਿਆ ਕਿ ਉਨ੍ਹਾਂ ਦੀ ਐਸੋਸੀਏਸ਼ਨ ਪਿੱਛਲੇ 6 ਸਾਲਾਂ ਤੋਂ ਇਸ ਕੈਂਪ ਦਾ ਆਯੋਜਨ ਕਰਦੀ ਆ ਰਹੀ ਹੈ। ਉਨ੍ਹਾਂ ਕਿਹਾ ਕਿ ਸਾਰੇ ਸੈਕਟਰ ਵਾਸੀਆਂ ਵੱਲੋਂ ਇਸ ਕੰਮ ਵਿੱਚ ਆਪਣਾ ਆਪਣਾ ਸਹਿਯੋਗ ਦਿੱਤਾ ਗਿਆ ਹੈ। ਉਨ੍ਹਾਂ ਦੱਸਿਆ ਕਿ ਸੈਕਟਰ 37 ਦੇ ਬਲੱਡ ਬੈਂਕ ਸੁਸਾਇਟੀ ਵੱਲੋਂ ਇਸ ਕੈਂਪ ਵਿੱਚ ਆਪਣੀਆਂ ਸੇਵਾਵਾਂ ਦਿੱਤੀਆਂ ਜਾਂਦੀਆਂ ਹਨ। ਉਨ੍ਹਾਂ ਆਮ ਲੋਕਾਂ ਨੂੰ ਵੱਧ ਤੋਂ ਵੱਧ ਖ਼ੂਨ ਦਾਨ ਕਰਨ ਦੀ ਅਪੀਲ ਵੀ ਕੀਤੀ।