ਹਜ਼ੂਰ ਸਾਹਿਬ ਤੋਂ ਆਏ ਸ਼ਰਧਾਲੂਆਂ ਦੀ ਕੋਰੋਨਾ ਰਿਪੋਰਟ ਆਈ ਨੈਗੇਟਿਵ, ਹੋਈ ਘਰ ਵਾਪਸੀ - ਹਜ਼ੂਰ ਸਾਹਿਬ ਤੋਂ 35 ਸ਼ਰਧਾਲੂ
ਮਲੇਰਕੋਟਲਾ ਵਿੱਚ ਸ੍ਰੀ ਹਜ਼ੂਰ ਸਾਹਿਬ ਤੋਂ 35 ਸ਼ਰਧਾਲੂ ਆਏ ਸਨ ਤੇ ਇਨ੍ਹਾਂ ਵਿੱਚ ਬੱਚੇ ਵੀ ਸ਼ਾਮਿਲ ਸਨ। ਦੱਸ ਦਈਏ, ਜਦੋਂ ਉਹ ਹਜ਼ੂਰ ਸਾਹਿਬ ਤੋਂ ਪਰਤੇ ਤਾਂ ਉਨ੍ਹਾਂ ਦਾ ਕੋਰੋਨਾ ਟੈਸਟ ਕਰਵਾਇਆ ਗਿਆ ਤਾਂ ਰਿਪੋਰਟ ਪੌਜ਼ੀਟਿਵ ਆਈ। ਇਸ ਤੋਂ ਬਾਅਦ ਉਨ੍ਹਾਂ ਨੂੰ ਮਲੇਰਕੋਟਲਾ ਸਿਵਲ ਹਸਪਤਾਲ ਵਿੱਚ ਕੁਆਰੰਟਾਈਨ ਕੀਤਾ ਗਿਆ। ਕੁਆਰੰਟਾਈਨ ਤੋਂ ਬਾਅਦ ਜਦੋਂ ਵਾਇਰਸ ਦੇ ਸੈਂਪਲ ਲਏ ਗਏ ਤਾਂ ਨੈਗਟਿਵ ਆਉਣ 'ਤੇ ਸ਼ਰਧਾਲੂਆ ਨੂੰ ਘਰ ਭੇਜ ਦਿੱਤਾ ਗਿਆ।