ਤਲਵੰਡੀ ਸਾਬੋ: ਗੁਰੂ ਗੋਬਿੰਦ ਸਿੰਘ ਰਿਫਾਇਨਰੀ 'ਚ 30 ਮਜ਼ਦੂਰ ਨਿਕਲੇ ਕੋਰੋਨਾ ਪੌਜ਼ੀਟਿਵ - covid-19
ਤਲਵੰਡੀ ਸਾਬੋ: ਸੂਬੇ ਵਿੱਚ ਤੇਜ਼ੀ ਨਾਲ ਵੱਧ ਰਹੇ ਕੋਰੋਨਾ ਵਾਇਰਸ ਦੇ ਕਹਿਰ ਦਾ ਅਸਰ ਹੁਣ ਹਲਕਾ ਤਲਵੰਡੀ ਸਾਬੋ ਵਿੱਚ ਵੀ ਦੇਖਣ ਨੂੰ ਮਿਲ ਰਿਹਾ ਹੈ। ਸ਼ਹਿਰ ਦੇ ਨਜ਼ਦੀਕ ਪੈਦੇਂ ਪਿੰਡ ਫੁੱਲੋ ਖਾਰੀ ਚ ਸਥਿਤ ਗੁਰੂ ਗੋਬਿੰਦ ਸਿੰਘ ਰਿਫਾਇਨਰੀ ਵਿੱਚ ਕੰਮ ਦੀ ਤਲਾਸ਼ ਵਿੱਚ ਦੂਜੇ ਸੂਬਿਆਂ ਤੇ ਜ਼ਿਲ੍ਹਿਆਂ ਤੋਂ ਆਏ 30 ਮਜ਼ਦੂਰਾਂ ਦੀ ਕੋਰੋਨਾ ਦੀ ਰਿਪੋਰਟ ਪੌਜ਼ੀਟਿਵ ਆਈ ਹੈ। ਸਿਵਲ ਹਸਪਤਾਲ ਦੇ ਡਾਕਟਰ ਨੇ ਲੋਕਾਂ ਨੂੰ ਕੋਰੋਨਾ ਤੋਂ ਬਚਾਅ ਲਈ ਸੁਚੇਤ ਰਹਿਣ ਦੀ ਅਪੀਲ ਕਰਦਿਆਂ ਇਕੱਠ ਵਿੱਚ ਨਾ ਜਾਣ ਅਤੇ ਮਾਸਕ ਲਾ ਕੇ ਬਾਹਰ ਨਿਕਲਣ ਲਈ ਕਿਹਾ ਹੈ।