ਪੰਜਾਬ

punjab

ETV Bharat / videos

ਪੁਲਿਸ ਹੱਥ ਲੱਗੀ ਵੱਡੀ ਸਫਲਤਾ, ਹਥਿਆਰਾਂ ਸਣੇ ਵਿਅਕਤੀ ਕਾਬੂ - ਇੰਸਪੈਕਟਰ ਅਮਨਦੀਪ ਸਿੰਘ

By

Published : Oct 25, 2021, 10:49 PM IST

ਸ੍ਰੀ ਮੁਕਤਸਰ ਸਾਹਿਬ: ਜ਼ਿਲ੍ਹੇ ਦੀ ਪੁਲਿਸ ਨੂੰ ਵੱਡੀ ਸਫਲਤਾ ਮਿਲੀ ਹੈ। ਐਸ ਐਸ ਪੀ ਸਰਬਜੀਤ ਸਿੰਘ ਸ੍ਰੀ ਮੁਕਤਸਰ ਸਾਹਿਬ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਰਾਜਪਾਲ ਸਿੰਘ ਕਪਤਾਨ ਪੁਲਸ ਇਨਵੈਸਟੀਗੇਸ਼ਨ ਸ੍ਰੀ ਮੁਕਤਸਰ ਸਾਹਿਬ ਤੇ ਜਸਪਾਲ ਸਿੰਘ ਉਪ ਕਪਤਾਨ ਪੁਲਸ ਮਲੋਟ ਦੀ ਯੋਗ ਅਗਵਾਈ ਅਧੀਨ ਇੰਸਪੈਕਟਰ ਅਮਨਦੀਪ ਸਿੰਘ ਮੁੱਖ ਅਫਸਰ ਥਾਣਾ ਲੰਬੀ ਵੱਲੋਂ ਗੈਂਗਸਟਰਾਂ ਤੇ ਮਾੜੇ ਅਨਸਰਾਂ ਖਿਲਾਫ ਚਲਾਈ ਮੁਹਿੰਮ ਤਹਿਤ ਤਿੰਨ ਪਿਸਟਲ, ਪੰਜ ਮੈਗਜ਼ੀਨ ਦੇਸੀ ਬਿਨਾਂ ਮਾਰਕ ਅਤੇ ਬਾਰਾਂ ਜ਼ਿੰਦਾ ਕਾਰਤੂਸ ਸਣੇ ਇਕ ਵਿਅਕਤੀ ਨੂੰ ਗ੍ਰਿਫਤਾਰ ਕੀਤਾ ਹੈ। ਜਾਣਕਾਰੀ ਮੁਤਾਬਕ ਰਾਜਸਥਾਨ ਤੋਂ ਬਦਰੀ ਦਾਸ ਪੁੱਤਰ ਚਰਨ ਦਾਸ ਵਾਸੀ ਬਾਲਾ ਤਹਿਸੀਲ ਆਹਰ ਜ਼ਿਲ੍ਹਾ ਜਲੌਰ ਰਾਜਸਥਾਨ ਜੋ ਕਿ ਇੰਟਰਸਟੇਟ ਗੈਂਗ ਦਾ ਮੈਂਬਰ ਹੈ, ਜੋ ਆਪਣੇ ਸਾਥੀ ਹੈਪੀ ਨਾਲ ਮਿਲ ਕੇ ਲੁਧਿਆਣਾ ਜ਼ਿਲ੍ਹੇ ਵਿੱਚ ਦੀਵਾਲੀ ਦੇ ਤਿਉਹਾਰ 'ਤੇ ਜਲਦ ਕੋਈ ਵੱਡੀ ਵਾਰਦਾਤ ਨੂੰ ਅੰਜਾਮ ਦੇਣ ਵਾਲੇ ਸਨ। ਸੂਚਨਾ ਦੇ ਆਧਾਰ ਤੇ ਆਪ੍ਰੇਸ਼ਨ ਦੌਰਾਨ ਬਦਰੀ ਦਾ ਸੁੱਕਣ ਨੂੰ ਡੱਬਵਾਲੀ ਮਲੋਟ ਰੋਡ ਪੁਲ ਸੇਮ ਨਾਲ ਬਾਦਲ ਪਿੰਡ ਮਹਿਣਾ ਤੋਂ ਗ੍ਰਿਫਤਾਰ ਕਰਕੇ ਉਸ ਪਾਸੋਂ ਤਿੰਨ ਪਿਸਟਲ ਦੇਸੀ ਪੰਜ ਮੈਗਜ਼ੀਨ ਤੇ ਸੀ ਬਿਨਾਂ ਮਾਰਕ ਅਤੇ ਬਾਰਾਂ ਜ਼ਿੰਦਾ ਕਾਰਤੂਸ ਬਰਾਮਦ ਕਰਕੇ ਮੁਕੱਦਮਾ ਨੰਬਰ 290 ਤਹਿਤ ਮਾਮਲਾ ਦਰਜ ਕਰ ਲਿਆ ਗਿਆ।

ABOUT THE AUTHOR

...view details