ਜਲੰਧਰ 'ਚ ਕੋਰੋਨਾ ਦੇ 3 ਨਵੇਂ ਮਾਮਲੇ ਆਏ ਸਾਹਮਣੇ, ਗਿਣਤੀ ਹੋਈ 66 - ਕੋਰੋਨਾ ਦੇ ਮਾਮਲੇ
ਜਲੰਧਰ: ਸ਼ਹਿਰ 'ਚ ਕੋਰੋਨਾ ਦੇ ਮਾਮਲੇ ਲਗਾਤਾਰ ਵੱਧਦੇ ਜਾ ਰਹੇ ਹਨ। ਕੋਰੋਨਾ ਦੇ ਸ਼ਨੀਵਾਰ ਨੂੰ ਤਿੰਨ ਹੋਰ ਨਵੇਂ ਮਾਮਲੇ ਸਾਹਮਣੇ ਆਏ ਹਨ। ਦੱਸ ਦਈਏ, ਜਲੰਧਰ ਦੇ ਬਸਤੀ ਗੁਜਾਂ ਇਲਾਕੇ ਦੀਆਂ 2 ਮਹਿਲਾਵਾਂ ਤੇ ਪੰਜ ਸਾਲ ਦੇ ਇੱਕ ਬੱਚੇ ਦੀ ਕੋਰੋਨਾ ਰਿਪੋਰਟ ਪੌਜ਼ੀਟਿਵ ਆਈ ਹੈ। ਇਸ ਤੋਂ ਬਾਅਦ ਕੋਰੋਨਾ ਪੌਜ਼ੀਟਿਵ ਮਰੀਜ਼ਾਂ ਦੀ ਗਿਣਤੀ 66 ਹੋ ਗਈ ਹੈ।