ਬਾਹਰਲੇ ਸੂਬਿਆਂ ਤੋਂ ਲਿਆਂਦੇ ਝੋਨੇ ਦੇ ਫੜ੍ਹੇ ਟਰੱਕਾਂ 'ਚ ਪੰਜਾਬ ਮੰਤਰੀ ਸੋਨੀ ਦੇ ਟਰੱਕ ਵੀ ਸ਼ਾਮਲ - outside states
ਅੰਮ੍ਰਿਤਸਰ: ਉੱਤਰ ਪ੍ਰਦੇਸ਼ ਅਤੇ ਬਿਹਾਰ ਤੋਂ ਘੱਟ ਕੀਮਤ 'ਤੇ ਝੋਨਾ ਖ਼ਰੀਦ ਕੇ ਪੰਜਾਬ ਲਿਆਉਣ ਦਾ ਸਿਲਸਿਲਾ ਜਾਰੀ ਹੈ। ਆਏ ਦਿਨ ਝੋਨੇ ਦੇ ਭਰੇ ਟਰੱਕ ਪੰਜਾਬ ਵਿੱਚ ਫੜ੍ਹੇ ਜਾ ਰਹੇ ਹਨ। ਇਸੇ ਤਰ੍ਹਾਂ ਯੂ.ਪੀ. ਤੋਂ ਪੰਜਾਬ ਵਿੱਚ ਵਿਕਰੀ ਲਈ ਆ ਰਹੇ ਝੋਨੇ ਦੇ 20 ਦੇ ਕਰੀਬ ਵੱਡੇ ਟਰਾਲਿਆਂ ਨੂੰ ਅੰਮ੍ਰਿਤਸਰ ਦੇ ਮਾਨਾਵਾਲੇ ਵਿੱਚ ਦਾਖ਼ਲ ਹੁੰਦੇ ਸਮੇਂ ਰੋਕਿਆ ਗਿਆ। ਕਿਸਾਨ ਅਤੇ ਟਰੱਕ ਡਰਾਇਵਰ ਇਲਜ਼ਾਮ ਲਗਾ ਰਹੇ ਹਨ ਕਿ ਇਨ੍ਹਾਂ ਟਰੱਕਾਂ ਵਿੱਚ ਕੁੱਝ ਟਰੱਕ ਪੰਜਾਬ ਕੈਬਿਨੇਟ ਮੰਤਰੀ ਓਮ ਪ੍ਰਕਾਸ਼ ਸੋਨੀ ਦੇ ਵੀ ਹਨ। ਕਿਸਾਨ ਮੰਗ ਕਰ ਰਹੇ ਹਨ ਕਿ ਇਨ੍ਹਾਂ ਟਰੱਕਾਂ ਮਾਲਕਾਂ ਖਿਲਾਫ ਪਰਚਾ ਦਰਜ ਕੀਤਾ ਜਾਵੇ।