ਰੇਲ ਗੱਡੀ ਹੇਠਾਂ ਆਉਣ ਕਾਰਨ 18 ਸਾਲਾਂ ਲੜਕੀ ਦੀ ਮੌਤ, ਪੁਲਿਸ ਜਾਂਚ 'ਚ ਜੁਟੀ - 18 ਸਾਲ ਦੀ ਲੜਕੀ ਸੁਖਪ੍ਰੀਤ ਕੌਰ ਦੀ ਮੌਤ
ਫ਼ਾਜ਼ਿਲਕਾ: ਫ਼ਾਜ਼ਿਲਕਾ ਦੇ ਪਿੰਡ ਆਵਾ ਦੇ ਰੇਲਵੇ ਫਾਟਕ ਨੇੜੇ ਰੇਲਵੇ ਟਰੈਕ ਵਿੱਚ ਹਨੂੰਮਾਨਗੜ੍ਹ ਤੋਂ ਫਿਰੋਜ਼ਪੁਰ ਜਾਣ ਵਾਲੀ ਰੇਲ ਗੱਡੀ ਹੇਠ ਆਉਣ ਕਾਰਨ ਇੱਕ 18 ਸਾਲ ਦੀ ਲੜਕੀ ਸੁਖਪ੍ਰੀਤ ਕੌਰ ਦੀ ਮੌਤ ਹੋ ਗਈ। ਮ੍ਰਿਤਕ ਲੜਕੀ ਦੀ ਐਕਟਿਵਾ ਫਾਟਕ ਦੇ ਕੋਲ ਖੜ੍ਹੀ ਹੋਈ ਲਾਵਾਰਸ ਹਾਲਤ ਵਿੱਚ ਪਾਈ ਗਈ ਹੈ। ਮੌਤ ਦੇ ਕਾਰਨਾਂ ਦਾ ਪਤਾ ਨਹੀਂ ਲੱਗ ਸਕਿਆ ਕਿ ਉਸ ਨੇ ਆਤਮ ਹੱਤਿਆ ਕੀਤੀ ਹੈ ਜਾਂ ਕੋਈ ਹੋਰ ਕਾਰਨ ਹੋਵੇਗਾ। ਮ੍ਰਿਤਕ ਲੜਕੀ ਦੀ ਪਹਿਚਾਣ ਸੁਖਪ੍ਰੀਤ ਕੌਰ ਨਿਵਾਸੀ ਪਿੰਡ ਮੁਹੰਮਦ ਪੀਰਾ ਦੇ ਨਾਮ ਨਾਲ ਹੋਈ ਹੈ, ਮ੍ਰਿਤਕ ਦਾ ਪਿਤਾ ਹਰਬੰਸ ਸਿੰਘ ਅਤੇ ਜੀਆਰਪੀ ਪੁਲਿਸ ਦੇ ਅਧਿਕਾਰੀ ਨੇ ਦੱਸਿਆ ਕਿ ਇਹ ਲੜਕੀ ਬੀ.ਏ ਭਾਗ 1 ਦੀ ਵਿਦਿਆਰਥਣ ਸੀ ਅਤੇ ਇਸਨੇ ਆਪਣੇ ਪੜ੍ਹਾਈ ਦੇ ਵਿਸ਼ੇ ਬਦਲਣੇ ਸੀ, ਪਰੰਤੂ ਇਹ ਘਟਨਾ ਵਾਪਰ ਗਈ। ਪੁਲਿਸ ਦਾ ਕਹਿਣਾ ਹੈ ਕਿ ਰੇਲਵੇ ਫਾਟਕ 'ਤੇ ਤੈਨਾਤ ਗੇਟ ਮੇਨ ਕੋਲੋਂ ਪੁੱਛਗਿਛ ਕੀਤੀ ਜਾਵੇਗੀ ਤਾਂ ਕਿ ਅਸਲ ਗੱਲ ਦਾ ਪਤਾ ਲਗਾਇਆ ਜਾ ਸਕੇ।