ਕੋਵਿਡ-19: ਪਟਿਆਲਾ 'ਚ 15 ਲੋਕਾਂ ਦੀ ਰਿਪੋਰਟ ਆਈ ਨੈਗੇਟਿਵ, 19 ਦੇ ਨਤੀਜਿਆਂ ਦੀ ਉ਼ਡੀਕ - ਕੋਰੋਨਾ ਵਾਇਰਸ
ਪਟਿਆਲਾ: ਸਿਹਤ ਵਿਭਾਗ ਵਲੋਂ ਕੋਰੋਨਾ ਵਾਇਰਸ ਦੇ ਟੈਸਟ ਸੈਂਪਲ ਲਏ ਜਾ ਰਹੇ ਹਨ। ਇਸ ਸਬੰਧੀ ਜਾਣਕਾਰੀ ਦਿੰਦਿਆਂ ਸਿਵਲ ਸਰਜਨ ਡਾ. ਹਰੀਸ਼ ਮਲਹੋਤਰਾ ਨੇ ਦੱਸਿਆ ਕਿ ਅੱਜ ਤੱਕ 232 ਕੋਰੋਨਾ ਸੈਂਪਲ ਲਏ ਗਏ ਹਨ, ਜਿਨ੍ਹਾਂ 'ਚੋਂ 26 ਪੌਜ਼ੀਟਿਵ ਆਏ ਸਨ, ਉਨ੍ਹਾਂ ਚੋਂ 1 ਠੀਕ ਹੋ ਗਿਆ ਹੈ ਤੇ 19 ਦੀ ਰਿਪੋਰਟ ਉਡੀਕ ਵਿੱਚ ਹੈ। ਬੀਤੇ ਦਿਨੀਂ 15 ਟੈਸਟਾਂ ਦੀ ਰਿਪੋਰਟ ਨੈਗੇਟਿਵ ਆਈ ਹੈ। ਰਾਜਪੁਰਾ ਵਾਲੀ ਕੋਰੋਨਾ ਪੌਜ਼ੀਟਿਵ ਦੇ ਸੰਪਰਕ ਵਿੱਚ ਆਏ 11 ਅਤੇ ਬੁੱਕ ਮਾਰਕਿਟ ਦੇ ਨੇੜੇ ਦੇ ਸੰਪਰਕ ਵਿਚ ਆਏ 6 ਹੋਰ ਵਿਅਕਤੀਆਂ ਦੇ ਸੈਂਪਲ ਸ਼ਾਮਲ ਹਨ, ਦੀ ਰਿਪੋਰਟ ਆਉਣੀ ਬਾਕੀ ਹੈ।