ਚਰਨਜੀਤ ਚੰਨੀ ਨੇ ਚੋਇਆ ਬੱਕਰੀ ਦਾ ਦੁੱਧ, ਵੀਡੀਓ ਅੱਗ ਵਾਂਗੂ ਵਾਇਰਲ - ਹਲਕਾ ਭਦੌੜ ਤੋਂ ਵਿਧਾਨ ਸਭਾ ਦੀ ਚੋਣ
ਬਰਨਾਲਾ: ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਬਰਨਾਲਾ ਜ਼ਿਲ੍ਹੇ ਦੇ ਹਲਕਾ ਭਦੌੜ ਤੋਂ ਵਿਧਾਨ ਸਭਾ ਦੀ ਚੋਣ ਲੜ ਰਹੇ ਹਨ। ਇਸੇ ਦਰਮਿਆਨ ਅੱਜ ਉਹ ਕਾਫ਼ੀ ਲੰਬੇ ਸਮੇਂ ਤੋਂ ਬਾਅਦ ਭਦੌੜ ਵਿਧਾਨ ਸਭਾ ਹਲਕੇ ਵਿੱਚ ਪਹੁੰਚੇ ਅਤੇ ਕਾਂਗਰਸੀ ਵਰਕਰਾਂ ਤੇ ਹਲਕੇ ਦੇ ਲੋਕਾਂ ਨਾਲ ਮੁਲਾਕਾਤ ਕੀਤੀ। ਇਸੇ ਦਰਮਿਆਨ ਮੁੱਖ ਮੰਤਰੀ ਚਰਨਜੀਤ ਚੰਨੀ ਵਲੋਂ ਬੱਕਰੀਆਂ ਦੀ ਧਾਰ ਵੀ ਕੱਢੀ ਗਈ। ਮੁੱਖ ਮੰਤਰੀ ਚੰਨੀ ਦਾ ਕਾਫ਼ਲਾ ਜਦੋਂ ਹਲਕਾ ਭਦੋੜ ਦੇ ਪਿੰਡ ਬੱਲੋਕੇ ਤੋਂ ਲੰਘ ਰਿਹਾ ਸੀ ਤਾਂ ਉਸ ਦਰਮਿਆਨ ਉਹਨਾਂ ਨੇ ਬੱਕਰੀਆਂ ਵਾਲਿਆਂ ਨੂੰ ਰਸਤੇ ਵਿੱਚ ਦੇਖ ਕੇ ਕਾਫ਼ਲਾ ਰੋਕ ਲਿਆ।
Last Updated : Feb 3, 2023, 8:18 PM IST