ਸਾਵਧਾਨ! ਧਿਆਨ ਨਾਲ ਖਾਓ ਬਰਿਆਨੀ - ਬੱਸ ਸਟੈਂਡ ਨਜ਼ਦੀਕ
ਹੁਸ਼ਿਆਰਪੁਰ: ਬੱਸ ਸਟੈਂਡ ਨਜ਼ਦੀਕ ਮਾਹੌਲ ਉਸ ਵੇਲੇ ਤਣਾਅਪੂਰਣ ਹੋ ਗਿਆ ਜਦੋਂ ਬੱਸ ਸਟੈਂਡ ਦੇ ਨੇੜੇ ਇਕ ਸ਼ਿਆਮ ਬਰਿਆਨੀ ਦੀ ਦੁਕਾਨ 'ਤੇ ਬਰਿਆਨੀ ਵਿੱਚੋਂ ਛਿਪਕਲੀ ਨਿਕਲੀ। ਜਾਣਕਾਰੀ ਦਿੰਦੇ ਹੋਏ ਵਿਅਕਤੀ ਨੇ ਦੱਸਿਆ ਕਿ ਉਹ ਬੜੇ ਲੰਬੇ ਚਿਰ ਤੋਂ ਇਸ ਦੁਕਾਨ ਤੇ ਬਰਿਆਨੀ ਖਾਣ ਆਉਂਦਾ ਹੈ। ਪਰ ਅੱਜ ਜਦੋਂ ਉਸ ਨੇ ਬਰਿਆਨੀ ਦਾ ਆਰਡਰ ਦਿੱਤਾ। ਜਦੋਂ ਉਸ ਨੇ ਥੋੜ੍ਹੀ ਬਿਰਿਆਨੀ ਖਾਧੀ ਬਰਿਆਨੀ ਦੇ ਵਿੱਚੋਂ ਛਿਪਕਲੀ ਦੇਖ ਕੇ ਉਸ ਦੇ ਪੈਰਾਂ ਹੇਠੋਂ ਜ਼ਮੀਨ ਨਿਕਲ ਗਈ। ਉਸ ਨੇ ਤੁਰੰਤ ਦੁਕਾਨ ਮਾਲਕ ਨੂੰ ਬੁਲਾਇਆ ਦੁਕਾਨ ਮਾਲਿਕ ਨੇ ਵੀ ਮੰਨਿਆ ਕਿ ਉਨ੍ਹਾਂ ਦੀ ਗਲਤੀ ਹੈ ਕਿ ਬਰਿਆਨੀ ਵਿੱਚੋਂ ਛਿਪਕਲੀ ਨਿਕਲੀ ਹੈ। ਨੌਜਵਾਨ ਨੇ ਪੱਤਰਕਾਰਾਂ ਨਾਲ ਗੱਲ ਕਰਦੇ ਹੋਏ ਦੱਸਿਆ ਕਿ ਇਕ ਪਾਸੇ ਤਾਂ ਹੁਸ਼ਿਆਰਪੁਰ ਹੈਲਥ ਵਿਭਾਗ ਦੀ ਟੀਮ ਵੱਲੋਂ ਆਏ ਦਿਨ ਹੀ ਸਵੱਛ ਭਾਰਤ ਅਭਿਆਨ ਦੇ ਤਹਿਤ ਅਲੱਗ ਅਲੱਗ ਦੁਕਾਨਾਂ ਤੇ ਛਾਪੇਮਾਰੀ ਕਰਕੇ ਸਾਫ ਸੁਥਰਾ ਭੋਜਨ ਮੁਹੱਈਆ ਕਰਵਾਉਣ ਲਈ ਸੈਮੀਨਾਰ ਵੀ ਕਰਵਾਏ ਜਾਂਦੇ ਹਨ ਦੂਸਰੇ ਪਾਸੇ ਬਰਿਆਨੀ ਦੇ ਵਿੱਚੋਂ ਛਿਪਕਲੀ ਨਿਕਲਣਾ ਬੜਾ ਹੀ ਮੰਦਭਾਗਾ ਹੈ।
Last Updated : Feb 3, 2023, 8:21 PM IST