ਆਪ ਉਮੀਦਵਾਰ ’ਤੇ ਹਮਲੇ ਦਾ ਮਾਮਲਾ: ਉਗੋਕੇ ਦੇ ਡਰਾਈਵਰ ਖ਼ਿਲਾਫ਼ ਪਰਚਾ ਦਰਜ - ਆਪ ਉਮੀਦਵਾਰ ਦੀ ਗੱਲ ’ਤੇ ਹਮਲੇ ਦਾ ਮਾਮਲਾ
ਬਰਨਾਲਾ: 20 ਫਰਵਰੀ ਨੂੰ ਪਈਆਂ ਪੰਜਾਬ ਵਿਧਾਨ ਸਭਾ ਚੋਣਾਂ (Punjab Assembly Elections) ਦੌਰਾਨ ਭਦੌੜ ਵਿਖੇ ਆਪਣੇ ਲੱਗੇ ਬੂਥਾਂ ਦੀ ਚੈਕਿੰਗ (Booth checking) ਤੋਂ ਜਾਣ ਸਮੇਂ ਆਮ ਆਦਮੀ ਪਾਰਟੀ ਦੇ ਉਮੀਦਵਾਰ ਲਾਭ ਸਿੰਘ ਉਗੋਕੇ ਦੀ ਗੱਡੀ ਦੇ ਬੋਰਨਟ ‘ਤੇ ਇੱਕ ਕਾਂਗਰਸੀ ਨੌਜਵਾਨ ਦੇ ਚੜ੍ਹਨ ਦੀ ਵੀਡਿਓ ਵਾਇਰਲ (Video of Congress youth climbing goes viral) ਹੋਈ ਸੀ। ਮਾਮਲੇ ਦੀ ਛਾਣਬੀਣ ਤੋਂ ਬਾਅਦ ਲਾਭ ਸਿੰਘ ਉਗੋਕੇ ਦੇ ਬਿਆਨਾਂ ‘ਤੇ ਵਿਸ਼ਾਲ ਸਿੰਗਲਾ ਨਾਮ ਦੇ ਨੌਜਵਾਨ ਸਮੇਤ ਤਕਰੀਬਨ 20-25 ਅਣਪਛਾਤੇ ਨੌਜਵਾਨਾਂ ‘ਤੇ ਪਰਚਾ ਦਰਜ ਕਰ ਲਿਆ ਗਿਆ ਸੀ ਅਤੇ ਹੁਣ ਪੁਲਿਸ ਨੇ ਲਾਭ ਸਿੰਘ ਉਗੋਕੇ ਦੇ ਡਰਾਇਵਰ ਹਰਦੀਪ ਸਿੰਘ ਉਰਫ ਹੈਰੀ ਵਾਸੀ ਧੂਰਕੋਟ ‘ਤੇ ਵੀ ਪਰਚਾ ਦਰਜ ਕਰ ਦਿੱਤਾ ਹੈ।
Last Updated : Feb 3, 2023, 8:17 PM IST