ਸੀਐੱਮ ਚੰਨੀ ਦੇ ਰੋਡ ਸ਼ੋਅ ਦੌਰਾਨ ਭੜਕਿਆ ਗੱਡੀ ਚਾਲਕ, ਪੁਲਿਸ ਨਾਲ ਹੋਈ ਤਿੱਖੀ ਬਹਿਸ - cm charanjit channi road show
ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਵੱਲੋਂ ਆਪਣੇ ਹਲਕੇ ਭਦੌੜ ਅੰਦਰ ਰੋਡ ਸ਼ੋਅ ਕੱਢਿਆ ਜਾ ਰਿਹਾ ਸੀ, ਜਿਸ ਦੀ ਸੁਰੱਖਿਆ ਦੇ ਮੱਦੇਨਜ਼ਰ ਪੁਲਿਸ ਵੱਲੋਂ ਇੱਕ ਗੱਡੀ ਚਾਲਕ ਨੂੰ ਬਾਜ਼ਾਰ ਵਿੱਚ ਜਾਣ ਤੋਂ ਇਨਕਾਰ ਕਰ ਦਿੱਤਾ। ਇਸ ਗੱਲ ਤੇ ਗੱਡੀ ਚਾਲਕ ਅਤੇ ਮਾਲਕ ਭੜਕ ਉੱਠੇ ਅਤੇ ਪੁਲਿਸ ਨਾਲ ਬਹਿਸਬਾਜ਼ੀ ਕਰਨ ਲੱਗੇ। ਉਹ ਕਹਿਣ ਲੱਗੇ ਕਿ ਚੰਨੀ ਨੇ ਆਪਣਾ ਰੋਡ ਕੱਢਣਾ ਹੈ ਤਾਂ ਕੱਢੇ ਪਰ ਸਾਨੂੰ ਆਪਣੇ ਘਰਾਂ ਵਿੱਚ ਜਾਣ ਤੋਂ ਪੁਲਿਸ ਕਿਉਂ ਰੋਕ ਰਹੀ ਹੈ। ਉਨ੍ਹਾਂ ਕਿਹਾ ਕਿ ਸਾਡਾ ਘਰ ਬੱਸ ਸਟੈਂਡ ਵੱਲ ਹੈ ਪਰ ਪੁਲਿਸ ਸਾਨੂੰ ਦਾਣਾ ਮੰਡੀ ਵੱਲ ਭੇਜ ਰਹੀ ਹੈ ਜਿਸ ਤੋਂ ਬਾਅਦ ਕਾਫੀ ਤਕਰਾਰਬਾਜ਼ੀ ਹੋ ਗਈ। ਬਾਅਦ 'ਚ ਪੁਲਿਸ ਨੇ ਉਸ ਨੂੰ ਬਾਜ਼ਾਰ ਵਿੱਚ ਜਾਣ ਦੀ ਆਗਿਆ ਦੇ ਦਿੱਤੀ।
Last Updated : Feb 3, 2023, 8:17 PM IST