ਫਿਲੌਰ ਜੀਟੀ ਰੋਡ ਹਾਈਵੇ ਤੇ ਡਿਵਾਈਡਰ ਨਾਲ ਟਕਰਾਈ ਕਾਰ, 1 ਦੀ ਮੌਤ - ਪਿੰਡ ਖੈਹਰੇ ਭੱਟੀਆ ਜੀਟੀ ਰੋਡ ਹਾਈਵੇਅ
ਜਲੰਧਰ: ਫਿਲੋਰ ਸ਼ਾਮ 6 ਵਜੇ ਦੇ ਕਰੀਬ ਪਿੰਡ ਖੈਹਰੇ ਭੱਟੀਆ ਜੀਟੀ ਰੋਡ ਹਾਈਵੇਅ 'ਤੇ ਇੱਕ ਅਲਟੋ ਕਾਰ ਨੰਬਰ ਪੀ ਬੀ 91M2805 ਹਾਦਸਾ ਗ੍ਰਸਤ ਹੋ ਗਈ। ਪ੍ਰਾਪਤ ਜਾਣਕਾਰੀ ਅਨੁਸਾਰ ਗੱਡੀ ਵਿੱਚ ਲੁਧਿਆਣਾ ਸ਼ਿਮਲਾ ਪੁਰੀ ਕਵਾਲਟੀ ਚੌਂਕ ਦਾ ਇੱਕ ਪਰਿਵਾਰ ਸ੍ਰੀ ਦਰਬਾਰ ਸਹਿਬ ਅੰਮ੍ਰਿਤਸਰ ਤੋਂ ਮੱਥਾ ਟੇਕ ਕੇ ਵਾਪਿਸ ਘਰ ਜਾ ਰਿਹਾ ਤੇ ਜਦੋਂ ਗੱਡੀ ਫਿਲੌੌਰ ਦੇ ਨਜਦੀਕ ਪਿੰਡ ਖੈਹਰੇ ਭੱਟੀਆ ਦੇ ਕੋਲ ਪੁੱਜੀ ਤਾਂ ਕਾਰ ਚਾਲਕ ਜੋਗਿੰਦਰ ਸਿੰਘ ਨੂੰ ਨੀਂਦ ਆ ਗਈ। ਗੱਡੀ ਜੀਟੀ ਰੋਡ ਲੱਗੇ ਲੋਹੇ ਦੇ ਡਵਾਇਡਰ ਨਾਲ ਜਾ ਟਕਰਾਈ ਸਾਇਦ ਗੱਡੀ ਦੀ ਸਪੀਡ ਜਿਆਦਾ ਹੋਣ ਕਰਕੇ ਲੋਹੇ ਦਾ ਡਵਾਇਡਰ ਗੱਡੀ ਦੇ ਆਰ-ਪਾਰ ਹੋ ਗਿਆ ਅਤੇ ਗੱਡੀ ਵਿੱਚ ਬੈਠੇ ਇੱਕੋ ਪਰਿਵਾਰ 5 ਮੈਂਬਰ ਬੁਰੀ ਤਰਾਂ ਜ਼ਖਮੀ ਹੋ ਗਏ। ਕਾਰ ਚਾਲਕ ਜੋਗਿੰਦਰ ਸਿੰਘ ਮਾਮੂਲੀ ਸੱਟਾਂ ਲੱਗੀਆਂ ਅਤੇ ਗੱਡੀ ਦੇ ਪੱਰਖੱਚੇ ਉੱਡ ਗਏ। ASI ਸਰਬਜੀਤ ਸਿੰਘ ਅਤੇ ਮਨਜੀਤ ਸਿੰਘ ਚੰਦ ਮਿੰਟਾ ਵਿੱਚ ਘਟਨਾ ਵਾਲੀ ਜਗਾ ਤੇ ਪੁੱਜ ਗਏ ਅਤੇ ਗੱਡੀ ਵਿੱਚ ਫਸੇ ਗੰਭੀਰ ਜਖਮੀ ਮੈਬਰਾਂ ਨੂੰ ਬੜੀ ਮੁਸ਼ੱਕਤ ਨਾਲ ਬਾਹਰ ਕੱਢ ਅਰੋੜਾ ਹਸਪਤਾਲ ਫਿਲੌਰ ਇਲਾਜ ਲਈ ਭੇਜ ਦਿੱਤਾ ਗਿਆ। ਜਿੱਥੇ ਜਖ਼ਮੀਆਂ ਦੀ ਹਾਲਤ ਗੰਭੀਰ ਦੇਖ ਉਨ੍ਹਾਂ ਨੂੰ DMC ਹਸਪਤਾਲ ਲੁਧਿਆਣਾ ਵਿਖੇ ਰੈਫਰ ਕਰ ਦਿੱਤਾ। ਵਿਸਮੀਤ ਸਿੰਘ ਦੀ ਹਾਲਤ ਜਿਆਦਾ ਗੰਭੀਰ ਹੋਣ ਕਾਰਨ ਲੁਧਿਆਣੇ ਜਾਂਦੇ ਸਮੇਂ ਰਸਤੇ ਵਿੱਚ ਉਸ ਦੀ ਮੌਤ ਹੋ ਗਈ।
Last Updated : Feb 3, 2023, 8:21 PM IST