ਦੀਪ ਸਿੱਧੂ ਦੀ ਯਾਦ ’ਚ ਸਿੱਖ ਸਮਾਜ ਅਤੇ ਪੱਤਰਕਾਰ ਭਾਈਚਾਰੇ ਵਲੋਂ ਕੱਢਿਆ ਗਿਆ ਕੈਂਡਲ ਮਾਰਚ - ਸਿੱਖ ਸਮਾਜ ਅਤੇ ਪੱਤਰਕਾਰ ਭਾਈਚਾਰੇ ਵਲੋਂ ਕੱਢਿਆ ਗਿਆ ਕੈਂਡਲ ਮਾਰਚ
ਅੰਮ੍ਰਿਤਸਰ: ਜੰਡੀਆਲਾ ਗੁਰੂ ’ਚ ਪੰਜਾਬੀ ਗਾਇਕ ਦੀਪ ਸਿੱਧੂ ਨੂੰ ਸਮਰਪਿਤ ਬਜ਼ਾਰਾਂ ’ਚ ਗੁਰਦੁਆਰਾ ਨਾਨਕਸਰ ਸਾਹਿਬ ਦੇ ਮੁੱਖ ਸੇਵਾਦਾਰ ਭਾਈ ਬਿਬੇਕ ਸਿੰਘ ਦੀ ਅਗਵਾਈ ਹੇਠ ਸੰਗਤਾਂ ਵਲੋਂ ਇੱਕ ਵਿਸ਼ਾਲ ਕੈਂਡਲ ਮਾਰਚ ਕੱਢਿਆ ਗਿਆ। ਇਸ ਮਾਰਚ ਚ ਸ਼ਾਮਲ ਲੋਕਾਂ ਵੱਲੋਂ ਸਤਿਨਾਮ ਵਾਹਿਗੁਰੂ ਦਾ ਜਾਪ ਕੀਤਾ ਗਿਆ। ਗੱਲਬਾਤ ਦੌਰਾਨ ਸੇਵਾਦਾਰ ਭਾਈ ਬਿਬੇਕ ਸਿੰਘ ਨੇ ਕਿਹਾ ਕਿ ਦੀਪ ਸਿੱਧੂ ਨੂੰ ਸਮਰਪਿਤ ਸਮੂਹ ਸਿੱਖ ਸਮਾਜ ਅਤੇ ਪੱਤਰਕਾਰ ਭਾਈਚਾਰੇ ਵਲੋਂ ਸਾਝੇ ਤੌਰ ਤੇ ਸ਼ਰਧਾਜਲੀ ਭੇਂਟ ਕੀਤੀ ਗਈ ਹੈ। ਉਨ੍ਹਾਂ ਕਿਹਾ ਕਿ ਸੰਗਤਾਂ ਨੂੰ ਅਪੀਲ ਹੈ ਕਿ ਦੀਪ ਸਿੱਧੂ ਦੀ ਸੋਚ ਤੇ ਪਹਿਰਾ ਦਿੰਦਿਆਂ ਸਾਰਿਆਂ ਨੂੰ ਬਾਣੀ ਅਤੇ ਬਾਣੇ ਦਾ ਧਾਰਨੀ ਹੋਣਾ ਚਾਹੀਦਾ ਹੈ।
Last Updated : Feb 3, 2023, 8:17 PM IST