ਅੰਮ੍ਰਿਤਸਰ 'ਚ ਡਾਕਟਰਾਂ ਵੱਲੋਂ ਕੱਢਿਆ ਗਿਆ ਕੈਂਡਲ ਮਾਰਚ - ਅੰਮ੍ਰਿਤਸਰ
ਅੰਮ੍ਰਿਤਸਰ: ਰਾਜਸਥਾਨ ਦੇ ਵਿੱਚ ਇੱਕ ਗਾਇਨੋਲੋਜਿਸਟਿ ਡਾਕਟਰ ਵੱਲੋਂ ਆਤਮ ਹੱਤਿਆ ਕਰਨ ਤੋਂ ਬਾਅਦ ਅੰਮ੍ਰਿਤਸਰ ਦੇ ਡਾਕਟਰਾਂ ਵੱਲੋਂ ਉਸ ਨੂੰ ਸ਼ਰਧਾਂਜਲੀ ਦੇਣ ਵੱਜੋਂ ਕੈਂਡਲ ਮਾਰਚ ਕੱਢਦੇ ਲਈ ਇਨਸਾਫ਼ ਦੀ ਗੁਹਾਰ ਲਗਾਈ ਹੈ। ਮਾਮਲਾ ਰਾਜਸਥਾਨ ਦੇ ਨਾਲ ਸੰਬੰਧਿਤ ਹੈ ਜਿੱਥੇ ਇੱਕ ਗਾਇਨੋਲੋਜਿਸਟ ਵੱਲੋਂ ਇੱਕ ਡਲੀਵਰੀ ਕੇਸ ਕੀਤਾ ਜਾ ਰਿਹਾ ਸੀ ਹਾਲਾਂਕਿ ਉਸ ਮਹਿਲਾ ਦੇ ਪਹਿਲਾਂ ਤਿੰਨ ਸਾਈਜੈਰੀਅਨ ਓਪਰੇਸ਼ਨ ਹੋ ਚੁੱਕੇ ਸਨ। ਜਿਸ ਤੋਂ ਬਾਅਦ ਚੌਥਾ ਓਪਰੇਸ਼ਨ ਕੀਤਾ ਜਾ ਰਿਹਾ ਸੀ ਪਰ ਇਲਾਜ ਦੌਰਾਨ ਮਹਿਲਾ ਦੀ ਮੌਤ ਹੋਣ ਤੋਂ ਹੋ ਗਈ। ਡਾਕਟਰਾਂ ਨੂੰ ਪੁਲਿਸ ਪ੍ਰਸ਼ਾਸ਼ਨ ਅਤੇ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਰਿਸ਼ਵਤ ਦੀ ਮੰਗ ਕਰਨ ਤੋਂ ਬਾਅਦ ਮਾਨਸਿਕ ਤਨਾਵ ਦਿੱਤਾ ਗਿਆ, ਜਿਸ ਤੋਂ ਬਾਅਦ ਡਾਕਟਰ ਨੇ ਆਤਮ-ਹੱਤਿਆ ਕਰ ਲਈ। ਜਿਸ ਦੇ ਰੋਸ ਵਿੱਚ ਆ ਕੇ ਅੰਮ੍ਰਿਤਸਰ ਦੇ ਵਿੱਚ ਡਾਕਟਰਾਂ ਵੱਲੋਂ ਸ਼ਾਂਤੀ ਮਾਰਚ ਕੱਢਿਆ ਗਿਆ ਬੀਤੇ ਦਿਨੀਂ ਡਾਕਟਰਾਂ ਵੱਲੋਂ ਇਨਸਾਫ ਦੀ ਗੁਹਾਰ ਲਗਾਈ ਹੈ।
Last Updated : Feb 3, 2023, 8:21 PM IST