ਰੂਪਨਗਰ ਪੁਲਿਸ ਨੇ ਨੌਜਵਾਨ ਨੂੰ 7 ਗੈਰ-ਕਾਨੂੰਨੀ ਹਥਿਆਰਾਂ ਸਮੇਤ ਕੀਤਾ ਕਾਬੂ - ਨੌਜਵਾਨ ਨੂੰ 7 ਗੈਰ-ਕਾਨੂੰਨੀ ਹਥਿਆਰਾਂ ਸਮੇਤ ਕੀਤਾ ਕਾਬੂ
ਰੂਪਨਗਰ: ਪੰਜਾਬ ਵਿੱਚ ਅਪਰਾਧ ਘੱਟਣ ਦਾ ਨਾਮ ਹੀ ਨਹੀਂ ਲੈ ਰਿਹਾ। ਇਸ ਦੇ ਮੱਦੇਨਜ਼ਰ ਪੰਜਾਬ ਪੁਲਿਸ ਵਲੋਂ ਗੈਂਗਸਟਰਾਂ ਅਤੇ ਗੈਰ-ਕਾਨੂੰਨੀ ਹਥਿਆਰਾਂ ਦੀ ਖਰੀਦ ਵੇਚ ਵਿਰੁੱਧ ਚਲਾਈ ਗਈ ਮੁਹਿੰਮ ਤਹਿਤ ਰੂਪਨਗਰ ਪੁਲਿਸ ਨੇ 25 ਸਾਲਾਂ ਨੌਜਵਾਨ ਤੋਂ 7 ਗੈਰ-ਕਾਨੂੰਨੀ ਹਥਿਆਰਾਂ (ਪਿਸਟਲ/ਦੇਸੀ ਕੱਟੇ) ਨਾਲ ਗਿਫ੍ਰਤਾਰ ਕਰਨ ਵਿਚ ਸਫ਼ਲਤਾ ਹਾਸਲ ਕੀਤੀ ਹੈ। ਐਸ.ਐਸ.ਪੀ ਰੂਪਨਗਰ ਡਾ. ਸੰਦੀਪ ਕੁਮਾਰ ਗਰਗ ਨੇ ਦੱਸਿਆ ਕਿ ਉਨ੍ਹਾਂ ਦੀ ਟੀਮ ਵੱਲੋ ਗੋਲੂ ਰਾਜਪੂਤ ਪੁੱਤਰ ਨਾਕੁਲ ਸਿੰਘ ਵਾਸੀ ਭਗਤ ਸਿੰਘ ਨਗਰ, ਥਾਣਾ ਦੁੱਗਰੀ ਜਿਲ੍ਹਾ ਲੁਧਿਆਣਾ ਨੂੰ ਕਾਬੂ ਕਰਕੇ ਉਸ ਪਾਸੋਂ 03 ਪਿਸਟਲ 32 ਬੋਰ, 01 ਦੇਸੀ ਕੱਟਾ 32 ਬੋਰ, 01 ਦੇਸੀ ਕੱਟਾ 12 ਬੋਰ, 2 ਦੇਸੀ ਕੱਟੇ 315 ਬੋਰ ਅਤੇ 8 ਕਾਰਤੂਸ ਜਿੰਦਾ 32 ਬੋਰ, 01 ਕਾਰਤੂਸ ਜਿੰਦਾ 12 ਬੋਰ, 02 ਕਾਰਤੂਸ ਜਿੰਦਾ 315 ਬੋਰ ਬਰਾਮਦ ਕੀਤੇ।
Last Updated : Feb 3, 2023, 8:22 PM IST