300 ਯੂਨਿਟ ਮੁਫਤ ਬਿਜਲੀ ’ਤੇ ਕੈਬਨਿਟ ਮੰਤਰੀ ਕਟਾਰੂਚੱਕ ਨੇ ਦਿੱਤਾ ਇਹ ਵੱਡਾ ਬਿਆਨ - ਕੈਬਨਿਟ ਮੰਤਰੀ ਕਟਾਰੂਚੱਕ ਨੇ ਦਿੱਤਾ ਇਹ ਵੱਡਾ ਬਿਆਨ
ਪਠਾਨਕੋਟ: 2022 ਵਿਧਾਨਸਭਾ ਚੋਣਾਂ ’ਚ ਆਮ ਆਦਮੀ ਪਾਰਟੀ ਦੁਆਰਾ ਕਈ ਵਾਅਦੇ ਕੀਤੇ ਗਏ ਸੀ ਜਿਸ ’ਚ ਉਨ੍ਹਾਂ ਦੇ ਦੁਆਰਾ ਲੋਕਾਂ ਨੂੰ 300 ਯੂਨਿਟ ਮੁਫਤ ਬਿਜਲੀ ਦੇਣ ਦਾ ਵਾਅਦਾ ਕੀਤਾ ਗਿਆ ਸੀ ਜਿਸ ਦਾ ਲੋਕਾਂ ਨੂੰ ਹੁਣ ਤੱਕ ਇੰਤਜ਼ਾਰ ਹੈ। ਅਜਿਹੇ ਚ ਜਿਲ੍ਹਾ ਪਠਾਨਕੋਟ ਦੇ ਪਿੰਡ ਰਾਜਪੁਰਾ ’ਚ ਕੈਬਨਿਟ ਮੰਤਰੀ ਲਾਲਚੰਦ ਕਟਾਰੂਚੱਕ ਪਹੁੰਚੇ। ਜਿੱਥੇ ਉਨ੍ਹਾਂ ਕਿਹਾ ਕਿ ਆਉਣ ਵਾਲੇ ਬਿਜਲੀ ਬਿੱਲ ਹੋ ਸਕਦਾ ਹੈ ਕਿ ਜ਼ੀਰੋ ਹੋਵੇ ਪਰ ਇਹ ਬਿੱਲ ਸਿਰਫ ਉਨ੍ਹਾਂ ਲੋਕਾਂ ਦੇ ਜ਼ੀਰੋ ਹੋਵੇਗਾ ਜੋ ਲਾਭਪਾਤਰੀ ਹਨ। ਫਿਲਹਾਲ ਅਜੇ ਸਾਰੇ ਲੋਕਾਂ ਨੂੰ ਇਸ ਯੋਜਨਾ ਦੇ ਅੰਦਰ ਨਹੀਂ ਲਿਆ ਗਿਆ ਹੈ।
Last Updated : Feb 3, 2023, 8:22 PM IST