ਅਚਾਨਕ ਸਰਕਾਰੀ ਸਕੂਲ ਪਹੁੰਚੇ ਕੈਬਨਿਟ ਮੰਤਰੀ - ਸਰਕਾਰੀ ਸਕੂਲ ਪਹੁੰਚੇ ਕੈਬਨਿਟ ਮੰਤਰੀ
ਅੰਮ੍ਰਿਤਸਰ: ਕੈਬਨਿਟ ਮੰਤਰੀ ਹਰਭਜਨ ਸਿੰਘ ਈ.ਟੀ.ਓ. (Cabinet Minister Harbhajan Singh) ਨੇ ਅਚਾਨਕ ਆਪਣੇ ਸਰਕਾਰੀ ਸਕੂਲ ਦਾ ਦੌਰਾ (Government school visit) ਕੀਤਾ। ਇਸ ਮੌਕੇ ਉਨ੍ਹਾਂ ਨੇ ਸਕੂਲ ਦਾ ਜਾਇਜ਼ ਵੀ ਲਿਆ। ਮੀਡੀਆ ਨਾਲ ਗੱਲਬਾਤ ਦੌਰਾਨ ਉਨ੍ਹਾਂ ਨੇ ਕਿਹਾ ਕਿ ਸਕੂਲ ਦੇ ਪ੍ਰਿੰਸੀਪਲ (School principal) ਵੱਲੋਂ ਜੋ ਵੀ ਜਰੂਰੀ ਸਮਾਨ ਸਕੂਲ ਲਈ ਦੱਸਿਆ ਗਿਆ ਹੈ, ਜਲਦ ਹੀ ਉਹ ਸਕੂਲ ਵਿੱਚ ਮੁਹੱਈਆ ਕਰਵਾਇਆ ਜਾਵੇਗਾ। ਉਨ੍ਹਾਂ ਦੱਸਿਆ ਕਿ ਉਹ ਵੀ 1994 ਤੋਂ 1996 ਦੌਰਾਨ ਏਸੇ ਸਕੂਲ ਵਿੱਚ ਐੱਸ.ਐੱਸ ਟੀਚਰ (SS teacher) ਰਹੇ ਹਨ। ਉਨ੍ਹਾਂ ਕਿਹਾ ਕਿ ਅੱਜ ਉਨ੍ਹਾਂ ਨੂੰ ਉਨ੍ਹਾਂ ਦੇ ਕਈ ਪੁਰਾਣੇ ਸਾਥੀ ਨਾਲ ਮਿਲਣ ਦਾ ਮੌਕਾ ਵੀ ਮਿਲਿਆ ਹੈ।
Last Updated : Feb 3, 2023, 8:21 PM IST