ਸੋਨਾ ਵਪਾਰੀਆਂ ਲਈ ਚੰਗਾ ਰਿਹਾ ਸਾਲ 2019 - ਸੋਨਾ ਵਪਾਰੀ
ਦੇਸ਼ ਵਾਸੀਆਂ ਲਈ ਸਾਲ -2019 ਆਰਥਿਕ ਤੰਗੀ ਵਾਲਾ ਰਿਹਾ। ਇਸ ਦਾ ਅਸਰ ਕਈ ਵਪਾਰਕ ਸੰਸਥਾਵਾਂ ਅਤੇ ਵਪਾਰੀਆਂ 'ਤੇ ਪਿਆ। ਵਪਾਰਕ ਸੰਸਥਾਵਾਂ ਲਈ ਇਹ ਸਾਲ ਬੇਹੱਦ ਉਤਾਰ-ਚੜਾਅ ਵਾਲਾ ਰਿਹਾ ਹੈ। ਇਸ ਬਾਰੇ ਜਦ ਈਟੀਵੀ ਭਾਰਤ ਦੀ ਟੀਮ ਨੇ ਪਟਿਆਲਾ ਦੇ ਸੋਨਾ ਵਪਾਰੀਆਂ ਨਾਲ ਗੱਲਬਾਤ ਕਰਕੇ ਇਹ ਜਾਨਣ ਦੀ ਕੋਸ਼ਿਸ਼ ਕੀਤੀ ਕਿ ਸਾਲ 2019 ਉਨ੍ਹਾਂ ਲਈ ਕਿਹੋ ਜਿਹਾ ਰਿਹਾ। ਇਸ ਬਾਰੇ ਸੋਨਾ ਵਪਾਰੀਆਂ ਨੇ ਦੱਸਿਆ ਕਿ ਸਾਲ ਦੇ ਅੰਤ ਤੱਕ ਸੋਨੇ ਦੇ ਰੇਟ 'ਚ ਵਾਧਾ ਹੋਇਆ, ਪਰ ਬਜ਼ਾਰਾਂ 'ਚ ਪੈਸਾ ਨਾ ਹੋਣ ਕਾਰਨ ਸੋਨੇ ਖ਼ਰੀਦ ਘੱਟੀ ਹੈ। ਉਨ੍ਹਾਂ ਕਿਹਾ ਕਿ ਸੋਨੇ ਦੇ ਰੇਟ ਵੱਧਣ ਨਾਲ ਸਾਡੇ ਲਈ ਇਸ ਵਾਰ ਇਹ ਸਾਲ ਚੰਗਾ ਰਿਹਾ।