ਸੋਲਨ: ਨਦੀ ’ਚ ਡਿੱਗੀ ਨਿੱਜੀ ਬੱਸ, ਚਾਲਕ ਸਣੇ ਤਿੰਨ ਲੋਕਾਂ ਦੀ ਮੌਤ - ਨਦੀ ’ਚ ਡਿੱਗੀ ਨਿੱਜੀ ਬੱਸ
ਸੋਲਨ: ਕੰਡਾਘਾਟ ਤੋਂ ਚਾਇਲ ਵੱਲ ਨੂੰ ਜਾ ਰਹੀ ਪ੍ਰਾਈਵੇਟ ਬੱਸ ਬੇਕਾਬੂ ਹੋ ਕੇ ਨਦੀ (bus falls into a river in solan) ਵਿੱਚ ਜਾ ਡਿੱਗੀ। ਇਸ ਹਾਦਸੇ 'ਚ ਡਰਾਈਵਰ ਸਮੇਤ ਤਿੰਨ ਲੋਕਾਂ ਦੀ ਮੌਤ ਹੋ ਗਈ ਹੈ। ਰਾਹਤ ਅਤੇ ਬਚਾਅ ਕੰਮ ਜਾਰੀ ਹੈ। ਦੱਸ ਦਈਏ ਕਿ ਹਿਮਾਚਲ ਪ੍ਰਦੇਸ਼ 'ਚ ਰੋਜ਼ਾਨਾ ਔਸਤਨ ਤਿੰਨ ਲੋਕ ਸੜਕ ਹਾਦਸਿਆਂ 'ਚ ਆਪਣੀ ਜਾਨ ਗੁਆਉਂਦੇ ਹਨ। ਰਾਜ ਵਿੱਚ ਤਿੰਨ ਸਾਲਾਂ ਵਿੱਚ 3174 ਲੋਕ ਸੜਕ ਹਾਦਸਿਆਂ (3174 people died in road accident) ਵਿੱਚ ਆਪਣੀ ਜਾਨ ਗੁਆ ਚੁੱਕੇ ਹਨ। ਸੂਬੇ ਦੇ ਸਿਹਤ ਮੰਤਰੀ ਡਾ: ਰਾਜੀਵ ਸੇਜਲ ਨੇ ਇਸ ਘਟਨਾ 'ਤੇ ਦੁੱਖ ਦਾ ਪ੍ਰਗਟਾਵਾ ਕੀਤਾ ਅਤੇ ਪੀੜਤ ਪਰਿਵਾਰ ਦੇ ਮੈਂਬਰਾਂ ਨੂੰ ਹਰ ਸੰਭਵ ਮਦਦ ਦਾ ਭਰੋਸਾ ਦਿੱਤਾ।
Last Updated : Feb 3, 2023, 8:21 PM IST