ਨਾਕੇ ਦੌਰਾਨ 260 ਪੇਟੀਆਂ ਨਾਜਾਇਜ਼ ਸ਼ਰਾਬ ਸਮੇਤ 2 ਕਾਬੂ - arrested 2 with 260 cartages on illegal alcohol
ਜ਼ੀਰਕਪੁਰ: ਸਥਾਨਕ ਪੁਲਿਸ ਨੇ ਗੁਪਤ ਸੂਚਨਾ ਦੇ ਅਧਾਰ ਉੱਤੇ ਨਾਕਾਬੰਦੀ ਕਰ ਕੇ 260 ਪੇਟੀਆਂ ਨਾਜਾਇਜ਼ ਸ਼ਰਾਬ ਸਮੇਤ 2 ਵਿਅਕਤੀਆਂ ਨੂੰ ਕਾਬੂ ਕੀਤਾ ਹੈ। ਇਸ ਸਬੰਧੀ ਡੀ.ਐਸ.ਪੀ. ਡੇਰਾਬੱਸੀ ਗੁਰਬਖ਼ਸ਼ੀਸ਼ ਸਿੰਘ ਮਾਨ ਨੇ ਦੱਸਿਆ ਕਿ ਐਸ.ਐਚ.ਓ. ਢਕੌਲੀ ਨਰਪਿੰਦਰ ਪਾਲ ਸਿੰਘ ਨੂੰ ਗੁਪਤ ਸੂਚਨਾ ਪ੍ਰਾਪਤ ਹੋਈ ਸੀ ਕਿ ਇੱਕ ਟਰੱਕ ਨੰਬਰ ਐਚ.ਪੀ.09-ਸੀ 1073 ਵਿੱਚ ਨਾਜਾਇਜ਼ ਸ਼ਰਾਬ ਚੰਡੀਗੜ੍ਹ ਤੋਂ ਭਰ ਕੇ ਪੰਚਕੂਲਾ ਦੇ ਰਾਸਤੇ ਆ ਰਹੀ ਹੈ। ਇਸ ਸਬੰਧੀ ਆਬਕਾਰੀ ਵਿਭਾਗ ਦੇ ਅਧਿਕਾਰੀਆਂ ਨੂੰ ਨਾਲ ਲੈ ਕੇ ਲਗਾਏ ਗਏ ਨਾਕੇ ਦੌਰਾਨ ਇਹ ਸ਼ਰਾਬ ਬਰਾਮਦ ਕੀਤੀ ਗਈ ਅਤੇ ਟਰੱਕ ਡਰਾਇਵਰ ਜਾਫ਼ਰ ਅਲੀ ਪੁੱਤਰ ਕਾਸਮ ਅਲੀ ਅਤੇ ਉਸ ਦੇ ਸਾਥੀ ਮੁਸਤੱਫ਼ਾ ਪੁੱਤਰ ਗੁਲਦਾਨ ਸ਼ਾਹ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਉਨ੍ਹਾਂ ਦੱਸਿਆ ਕਿ ਕਾਬੂ ਕੀਤੇ ਦੋਵੇਂ ਹਿਮਾਚਲ ਪ੍ਰਦੇਸ਼ ਦੇ ਵਾਸੀ ਹਨ।